India

ਅਦਾਲਤ ਕੰਪਲੈਕਸ ’ਚ ਵਕੀਲ ਦੇ ਭੇਸ ‘ਚ ਆਏ ਪਤੀ ਨੇ ਪਤਨੀ ਦੇ ਮਾਰੀਆਂ ਗੋਲ਼ੀਆਂ, ਸੁਰੱਖਿਆ ਪ੍ਰਬੰਧਾਂ ’ਤੇ ਖੜ੍ਹੇ ਸਵਾਲ

ਅਦਾਲਤ ਵਿਚ ਅੱਜ ਇਕ ਮਹਿਲਾ ਨੂੰ ਚਾਰ ਗੋਲੀਆਂ ਮਾਰ ਦਿੱਤੀਆਂ ਗਈਆਂ। ਮਹਿਲਾ ਗੰਭੀਰ ਜ਼ਖ਼ਮੀ ਹੋ ਗਈ ਜਿਸਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀਆਂ ਚੱਲਣ ਵੇਲੇ ਪੁਲਿਸ ਮੌਕੇ ’ਤੇ ਮੌਜੂਦ ਸੀ। ਕੋਰਟ ‘ਚ ਗਵਾਹੀ ਦੇਣ ਗਈ ਔਰਤ ‘ਤੇ ਉਸ ਦੇ ਪਤੀ ਨੇ ਹੀ ਮਾਰੀਆਂ 4 ਗੋਲ਼ੀਆਂ। ਵਕੀਲ ਦੇ ਭੇਸ ‘ਚ ਅਦਾਲਤ ਗਿਆ ਸੀ। ਗੋਲੀ ਲੱਗਣ ਤੋਂ ਬਾਅਦ ਔਰਤ ਤੜਫਦੀ ਰਹੀ ਤੇ ਰੌਣ ਲੱਗ ਪਈ। ਦਿੱਲੀ ਦੀ ਸਾਕੇਤ ਅਦਾਲਤ ‘ਚ ਗੋਲੀਬਾਰੀ ਦੀ ਘਟਨਾ ਵਾਪਰੀ। ਜਾਣਕਾਰੀ ਅਨੁਸਾਰ ਔਰਤ ਨੂੰ ਗੋਲੀ ਮਾਰੀ ਗਈ। ਇਸ ਦੌਰਾਨ ਚਾਰ ਰਾਊਂਡ ਫਾਇਰ ਕੀਤੇ। ਮੌਕੇ ‘ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਮਹਿਲਾ ਨੂੰ ਗੋਲੀ ਕਿਉਂ ਮਾਰੀ ਗਈ। ਜਾਣਕਾਰੀ ਮਿਲ ਰਹੀ ਹੈ ਕਿ ਪਤੀ ਵਕੀਲ ਦੇ ਭੇਸ ਵਿਚ ਆਇਆ ਸੀ। ਔਰਤ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਏਮਜ਼ ਲਿਜਾਇਆ ਗਿਆ ਹੈ।

ਅਦਾਲਤ ਕੰਪਲੈਕਸ ਵਿਚ ਦਿਨ-ਦਿਹਾੜੇ ਵਾਪਰੀ ਇਸ ਘਟਨਾ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੋਈ ਅਪਰਾਧੀ ਹਥਿਆਰਾਂ ਸਮੇਤ ਅਦਾਲਤ ਵਿਚ ਦਾਖ਼ਲ ਕਿਵੇਂ ਹੋ ਸਕਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published.

Back to top button