ਅਮਰੀਕਾ ਵਿਖੇ ਲੁਈਸਿਆਨਾ ਦੀ ਇੱਕ 33 ਸਾਲਾ ਅਧਿਆਪਿਕਾ ਨੇ ਆਤਮ ਸਮਪਰਣ ਕਰ ਦਿੱਤਾ। ਇਸ ਮਗਰੋਂ ਪੁਲਸ ਨੇ ਉਸ ਨੁੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ‘ਤੇ ਆਪਣੇ ਵਿਦਿਆਰਥੀ ਨਾਲ ਜਬਰ ਜ਼ਿਨਾਹ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ। ਅਧਿਆਪਿਕਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ ਜੋ ਕਥਿਤ ਤੌਰ ‘ਤੇ ਉਸਦੇ ਵਿਦਿਆਰਥੀਆਂ ਵਿਚੋਂ ਕਿਸੇ ਇਕ ਤੋਂ ਸੀ।
33 ਸਾਲਾ ਮੋਰਗਨ ਫ੍ਰੇਚੇ ਨੂੰ ਇਕ ਜਾਂਚ ਦੇ ਬਾਅਦ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਥਿਤ ਘਟਨਾਵਾਂ ਕਰੀਬ ਦੋ ਸਾਲ ਪੁਰਾਣੀਆਂ ਹਨ। ਸ਼ੈਰਿਫ ਡੇਨੀਅਲ ਐਡਵਰਡਸ ਨੇ ਕਿਹਾ ਕਿ 24 ਸਤੰਬਰ ਨੂੰ ਫ੍ਰੀਚੇ ‘ਤੇ 17 ਸਾਲਾ ਵਿਦਿਆਰਥੀ ਤੋਂ ਗਰਭਵਤੀ ਹੋਣ ਦੇ ਦੋਸ਼ ਲਾਏ ਗਏ ਸਨ। ਚਾਰ ਦਿਨਾਂ ਬਾਅਦ ਫ੍ਰੀਚੇ ਨੇ ਆਪਣਾ ਨਾਮ ਉਜਾਗਰ ਕੀਤੇ ਬਿਨਾਂ ਲੋਰੈਂਜਰ ਹਾਈ ਸਕੂਲ ਵਿੱਚ ਪੈਰਿਸ਼ ਦੇ ਸਕੂਲ ਤੋਂ ਅਸਤੀਫਾ ਦੇ ਦਿੱਤਾ। ਮੰਗਲਵਾਰ ਨੂੰ ਉਸਨੇ ਆਤਮ ਸਮਰਪਣ ਕਰ ਦਿੱਤਾ ਅਤੇ ਉਸ ‘ਤੇ ਤੀਜੀ-ਡਿਗਰੀ ਬਲਾਤਕਾਰ ਅਤੇ ਮੌਖਿਕ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ।
ਐਡਵਰਡਸ ਨੇ ਪਿਛਲੇ ਹਫ਼ਤੇ ਫ੍ਰੀਚੇ ਦੇ ਅਸਤੀਫਾ ਦੇਣ ਤੋਂ ਬਾਅਦ ਕਿਹਾ ਕਿ ‘ਹਾਲਾਂਕਿ ਅਸੀਂ ਜਾਂਚ ਦੇ ਸੰਬੰਧ ਵਿੱਚ ਖਾਸ ਵੇਰਵੇ ਸਾਂਝੇ ਨਹੀਂ ਕਰ ਸਕਦੇ ਹਾਂ, ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੋਸ਼ਾਂ ਨਾਲ ਤੁਰੰਤ ਨਜਿੱਠਿਆ ਗਿਆ ਸੀ ਅਤੇ ਜਾਂਚ ਪ੍ਰਕਿਰਿਆ ਸਖ਼ਤ ਅਤੇ ਪੂਰੀ ਤਰ੍ਹਾਂ ਨਾਲ ਕੀਤੀ ਗਈ ਸੀ। ਉਹਨਾਂ ਮੁਤਾਬਕ ‘ਇਸ ਕਿਸਮ ਦੀ ਜਾਂਚ ਵਿਚ ਸਮਾਂ ਲੱਗਦਾ ਹੈ। ਉੱਧਰ ਪੀੜਤ ਦੇ ਵਕੀਲ ਜਾਰਜ ਆਰ. ਟਕਰ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਰਾਹਤ ਮਿਲੀ ਹੈ ਕਿ ਫ੍ਰੀਚੇ ‘ਤੇ ਦੋਸ਼ ਲਗਾਇਆ ਗਿਆ ਹੈ ਅਤੇ ਉਹ ਲੜਕੇ ਦਾ ਇਲਾਜ ਕਰਵਾਉਣ ‘ਤੇ ਧਿਆਨ ਕੇਂਦਰਿਤ ਕਰਨਗੇ। ਟਕਰ ਨੇ ਡਬਲਯੂਐਸਡੀਯੂ ਨਿਊਜ਼ ਨੂੰ ਦੱਸਿਆ ਕਿ ‘ਅਸੀਂ ਚਾਰਜਾਂ ਦੀਆਂ ਕਿਸਮਾਂ ਤੋਂ ਖੁਸ਼ ਹਾਂ, ਅਸੀਂ ਸੋਚਦੇ ਹਾਂ ਕਿ ਸ਼ਾਇਦ ਜ਼ਿਆਦਾ ਚਾਰਜ ਲਗਾਏ ਜਾਣੇ ਚਾਹੀਦੇ ਸਨ