
ਇੱਕ ਅਨੋਖਾ ਇਨਸਾਨ ਸਾਊਦੀ ਅਰਬ ਦਾ ਰਹਿਣ ਵਾਲਾ ਅਬੂ ਅਬਦੁੱਲਾ ਹੈ, ਜਿਸ ਨੇ ਸ਼ਾਂਤੀ ਦੀ ਭਾਲ ਵਿੱਚ 63 ਸਾਲ ਦੀ ਉਮਰ ਤੱਕ 53 ਵਿਆਹ ਕਰਵਾ ਲਏ ਹਨ।
ਲੋਕਲ ਐਪਦੀ ਖ਼ਬਰ ਅਨੁਸਾਰ 63 ਸਾਲਾ ਇਸ ਵਿਅਕਤੀ ਨੇ 43 ਸਾਲਾਂ ਵਿੱਚ 53 ਔਰਤਾਂ ਨਾਲ ਵੱਖ ਵੱਖ ਵਿਆਹ ਕਰਵਾਏ, ਪਰੰਤੂ ਉਸਦੇ ਸਾਰੇ ਵਿਆਹ ਅਸਫ਼ਲ ਰਹੇ। ਇਸ ਸਬੰਧੀ ਅਬਦੁੱਲਾ ਨੇ ਕਿਹਾ, “ਮੇਰੇ ਬਹੁਤ ਸਾਰੇ ਵਿਆਹਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇੱਕ ਅਜਿਹੀ ਔਰਤ ਨੂੰ ਲੱਭਣਾ ਸੀ ਜਿਹੜੀ ਉਸ ਨੂੰ ਖੁਸ਼ ਰੱਖ ਸਕੇ। ਉਸ ਨੇ ਦੱਸਿਆ ਕਿ ਉਸ ਦਾ ਸਭ ਤੋਂ ਛੋਟਾ ਵਿਆਹ 1 ਰਾਤ ਦਾ ਸੀ।”
ਅਬਦੁੱਲਾ ਨੇ ਕਿਹਾ ਕਿ ਉਸ ਦੀਆਂ ਜ਼ਿਆਦਾਤਰ ਪਤਨੀਆਂ ਸਾਊਦੀ ਅਰਬ ਦੀਆਂ ਹੀ ਸਨ, ਜਦਕਿ ਇੱਕ ਵਿਦੇਸ਼ੀ ਔਰਤ ਵੀ ਸੀ। ਉਸ ਨੇ ਕਿਹਾ ਕਿ ਜ਼ਿਆਦਾਤਰ ਵਿਆਹ ਉਸ ਨੇ ਖੁਦ ਨੂੰ ਬੁਰਾਈਆਂ ਤੋਂ ਬਚਾਉਣ ਲਈ ਹੀ ਕੀਤੇ।
ਅਬਦੁੱਲਾ ਨੇ ਕਿਹਾ ਕਿ ਹਰ ਵਿਅਕਤੀ ਜਿੰਦਗੀ ਵਿੱਚ ਇੱਕ ਅਜਿਹੀ ਔਰਤ ਲੋਚਦਾ ਹੈ, ਜਿਹੜੀ ਉਸਦੀ ਸੱਚੀ ਸਾਥਣ ਹੋਵੇ। ਉਸ ਨੇ ਕਿਹਾ ਕਿ ਭਾਵਨਾਕਮ ਸਥਿਰਤਾ ਇੱਕ ਔਰਤ ਦੀ ਜਵਾਨੀ ਨਾਲ ਨਹੀਂ, ਸਗੋਂ ਇੱਕ ਵੱਡੀ ਉਮਰ ਦੀ ਔਰਤ ਨਾਲ ਲੱਭੀ ਜਾਣੀ ਚਾਹੀਦੀ ਹੈ