Punjab
ਅਮਰੀਕਾ ਚ ਇਕੋ ਪਿੰਡ ਦੇ 2 ਪੰਜਾਬੀ ਮੁੰਡਿਆਂ ਦੀ ਸੜਕ ਹਾਦਸੇ ‘ਚ ਮੌਤ
2 Punjabi boys from the same village in America died in a road accident


ਅਮਰੀਕਾ ਵਿਚ ਦਸੂਹਾ ਦੇ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਦੇ ਪਿੰਡ ਤੁਰਕਾਣਾ ਦੇ ਰਹਿਣ ਵਾਲੇ ਸਨ ਅਤੇ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਏ ਸਨ।

ਇਹ ਦੋਵੇਂ ਨੌਜਵਾਨ ਅਮਰੀਕਾ ਵਿੱਚ ਇਕੱਠੇ ਟ੍ਰੇਲਰ ਚਲਾ ਕੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸਨ। ਜਦੋਂ ਉਹ ਹਾਈਵੇਅ ਨੰਬਰ 144 ‘ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਨਾਲ ਇਨ੍ਹਾਂ ਦਾ ਐਕਸੀਡੈਂਟ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਰੀਬ ਛੇ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਿਆ ਅਤੇ ਇਹ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ! ਇਹ ਦੋਵੇਂ ਨੌਜਵਾਨ ਇੱਕੋ ਪਿੰਡ ਦੇ ਰਹਿਣ ਵਾਲੇ ਸਨ।
