canada, usa ukPoliticsPunjab
ਅਮਰੀਕਾ ‘ਚ ਲਾਪਤਾ ਪੰਜਾਬੀ ਪਰਵਾਰ ਦੀਆਂ ਲਾਸ਼ਾਂ ਮਿਲੀਆਂ,ਹਰ ਪੰਜਾਬੀ ਦੀ ਅੱਖ ‘ਚ ਹੰਝੂ ਆਏ
ਅਮਰੀਕਾ ਵਿਚ ਕਈ ਦਿਨਾਂ ਤੋਂ ਲਾਪਤਾ ਪੰਜਾਬੀ ਪਰਵਾਰ ਦੀਆਂ ਲਾਸ਼ਾਂ ਮਿਲ ਗਈਆਂ ਹਨ। ਇਹ ਘਟਨਾ ਕੈਲੇਫੋਰਨੀਆ ਦੀ ਮਰਸੈਡ ਕਾਊਂਟੀ ਵਿਚ ਵਾਪਰੀ ਸੀ। ਪੰਜਾਬ ਵਿਚ ਇਹ ਖ਼ਬਰ ਪੁੱਜਣ ‘ਤੇ ਹਰ ਪੰਜਾਬੀ ਦੀ ਅੱਖ ਵਿਚ ਹੰਝੂ ਆ ਗਏ।
ਪਰਵਾਰਕ ਮੈਂਬਰਾਂ ਦੀ ਪਛਾਣ 8 ਮਹੀਨੇ ਦੀ ਅਰੂਹੀ , ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਪਿਤਾ 36 ਸਾਲਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ।
ਜਸਦੀਪ ਦੇ ਮਾਤਾ ਪਿਤਾ ਡਾ. ਰਣਧੀਰ ਸਿੰਘ ਅਤੇ ਕ੍ਰਿਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਵਸਨੀਕ ਹਨ। ਇਸ ਘਟਨਾ ਤੋਂ ਬਾਅਦ ਪਰਵਾਰ ਡੂੰਘੇ ਸਦਮੇ ਵਿਚ ਹੈ।