
ਚੇਨਈ ਦੀ ਇੱਕ ਖਪਤਕਾਰ ਅਦਾਲਤ ਨੇ ਸਤੰਬਰ 2023 ਵਿੱਚ ਆਈਟੀਸੀ ਕੰਪਨੀ ’ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਾਇਆ।
‘ਸਨਫੀਸਟ ਮੈਰੀ ਲਾਈਟ’ ਦੇ ਇੱਕ ਪੈਕੇਟ ਵਿੱਚ 16 ਬਿਸਕੁਟ ਹੋਣ ਬਾਰੇ ਲਿਖਣ ਲਈ ਕੰਪਨੀ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਪਿਆ ਜਦੋਂਕਿ ਅਸਲ ਵਿੱਚ ਪੈਕੇਟ ਵਿੱਚ ਸਿਰਫ਼ 15 ਬਿਸਕੁਟ ਸਨ।
ਚੇਨਈ ਦੇ ਇੱਕ ਗਾਹਕ ਪੀ ਦਿਲੀਬਾਬੂ ਨੇ ਕੁਝ ਬਿਸਕੁਟਾਂ ਦੇ ਪੈਕੇਟ ਖਰੀਦੇ ਅਤੇ ਦੇਖਿਆ ਕਿ ਉਨ੍ਹਾਂ ਵਿੱਚ 16 ਦੀ ਥਾਂ ਸਿਰਫ਼ 15 ਬਿਸਕੁਟ ਸਨ।
ਉਨ੍ਹਾਂ ਮੁਤਾਬਕ ਕੰਪਨੀ ਨੂੰ ਇੱਕ ਬਿਸਕੁਟ ਘੱਟ ਦੇ ਕੇ ਰੋਜ਼ਾਨਾ 29 ਲੱਖ ਰੁਪਏ ਦਾ ਫਾਇਦਾ ਹੋਇਆ।
