
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਅੰਮ੍ਰਿਤਸਰ ਦੀ ਹੀ ਦੱਸੀ ਜਾ ਰਹੀ ਹੈ। ਜਿਸ ‘ਚ ਪੋਸਟਰ ਲੱਗੇ ਦਿਖਾਈ ਦੇ ਰਹੇ ਹਨ ਜਿਨ੍ਹਾਂ ‘ਤੇ ਲਿਖਿਆ ਹੋਇਆ ਹੈ ਕਿ ਚਿੱਟਾ ਇੱਧਰ ਵਿਕਦਾ ਹੈ। ਅੰਮ੍ਰਿਤਸਰ ‘ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਰਾਹ ‘ਚ ਮੋਨੀ ਚੌਕ ‘ਚ ਇਹ ਪੋਸਟਰ ਲੱਗੇ ਹਨ।ਜਿਨ੍ਹਾਂ ‘ਤੇ ਲਿਖਿਆ ਹੈ ਚਿੱਟਾ ਇੱਥੇ ਮਿਲਦਾ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਅੰਮ੍ਰਿਤਸਰ ਤੋਂ ਕਈ ਵੀਡਿਓਜ਼ ਸਾਹਮਣੇ ਆਈਆ ਸਨ ਜਿਸ ‘ਚ ਨੌਜਵਾਨ ਨਸ਼ੇ ‘ਚ ਧੁੱਤ ਵੇਖੇ ਜਾ ਰਹੇ ਸਨ।