
ਪੱਛਮੀ ਬੰਗਾਲ ਦੇ 24 ਪਰਗਨਾਂ ਜ਼ਿਲ੍ਹੇ ਵਿੱਚ ਅੱਜ ਇੱਕ ਸਕੂਲ ਦੀ ਛੱਤ ‘ਤੇ ਦੇਸੀ ਬੰਬ ਫਟ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਸਮੇਂ ਸਕੂਲ ਵਿੱਚ ਕਲਾਸਾਂ ਚੱਲ ਰਹੀਆਂ ਸਨ। ਇਸ ਦੌਰਾਨ ਕੋਈ ਨੁਕਸਾਨ ਨਹੀਂ ਹੋਇਆ ਕਿਉਂਕ ਵਿਦਿਆਰਥੀ ਤੇ ਅਧਿਆਪਕ ਸਕੂਲ ਦੀ ਤਿੰਨ ਮੰਜ਼ਿਲਾ ਇਮਾਰਤ ਦੀਆਂ ਪਹਿਲੀਆਂ ਦੋ ਮੰਜ਼ਿਲਾਂ ਵਿੱਚ ਸਥਿਤ ਕਮਰਿਆਂ ਅੰਦਰ ਮੌਜੂਦ ਸਨ।
ਇਹ ਸਕੂਲ ਜ਼ਿਲ੍ਹੇ ਦੀ ਉਦਯੋਗਿਕ ਪੱਟੀ ਵਿੱਚ ਟੀਟਾਗੜ੍ਹ ਸਥਿਤ ਹੈ।
ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾ ਦੀ ਪ੍ਰਬੰਧ ਕਮੇਟੀ ਦੇ ਇੱਕ ਮੈਂਬਰ ਮੁਤਾਬਕ, ਧਮਾਕੇ ਦੀ ਆਵਾਜ਼ ਸੁਣਨ ਮਗਰੋਂ ਵਿਦਿਆਰਥੀ ਸਹਿਮ ਗਏ ਅਤੇ ਹਫੜਾ-ਦਫੜੀ ਵਿੱਚ ਇਮਾਰਤ ਵਿੱਚੋਂ ਬਾਹਰ ਨਿਕਲ ਆਏ, ਜਦੋਂਕਿ ਅਧਿਆਪਕ ਘਟਨਾ ਦਾ ਪਤਾ ਲਾਉਣ ਲਈ ਛੱਤ ‘ਤੇ ਚਲੇ ਗਏ।