Punjab

ਬਸੰਤ ਮੌਕੇ ਮੀਂਹ ‘ਤੇ ਪਤੰਗ ‘ਚ ਪਿਆ ‘ਪੇਚਾ’ ਪੰਜਾਬ ‘ਚ ਭਾਰੀ ਮੀਂਹ; ਗੜੇਮਾਰੀ ਦੀ ਚੇਤਾਵਨੀ

Kite 'Pecha' falls on spring rain Heavy rain with storm in Punjab; Hailstorm warning

Kite ‘Pecha’ falls on spring rain Heavy rain with storm in Punjab; Hailstorm warning

ਇੱਕ ਮਹੀਨੇ ਦੀ ਸੰਘਣੀ ਧੁੰਦ ਤੋਂ ਬਾਅਦ, ਵੀਰਵਾਰ ਦੇਰ ਸ਼ਾਮ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ।

 ਬਸੰਤ ਪੰਚਮੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ। ਪਿਛਲੇ ਕੁਝ ਦਿਨਾਂ ਤੋਂ ਧੁੰਦ ਅਤੇ ਕੜਾਕੇ ਦੀ ਠੰਢ ਘਟਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਸੀ, ਪਰ ਹੁਣ ਬਦਲੇ ਮੌਸਮ ਨੇ ਮੁੜ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ।
ਮਾਨਸਾ ਵਿੱਚ ਸ਼ੁੱਕਰਵਾਰ ਦੀ ਦੇਰ ਸ਼ਾਮ ਤੋਂ ਬੱਦਲ ਛਾਏ ਰਹੇ ਅਤੇ ਰਾਤ ਦੇ ਸਮੇਂ ਮੀਂਹ ਸ਼ੁਰੂ ਹੋ ਗਿਆ, ਜੋ ਸਵੇਰ ਤੱਕ ਲਗਾਤਾਰ ਜਾਰੀ ਰਿਹਾ। ਮੀਂਹ ਦੇ ਕਾਰਨ ਬੱਸ ਅੱਡੇ ਦੇ ਸਾਹਮਣੇ ਸਥਿਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਸਮੇਤ ਕਈ ਹੋਰ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਵਿੱਚ ਮੁਸ਼ਕਲਾਂ ਪੈਦਾ ਹੋਈਆਂ। ਦੂਜੇ ਪਾਸੇ, ਮਾਨਸਾ ਜ਼ਿਲ੍ਹੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਪਹਿਲਾਂ ਹੀ ਪਤੰਗਾਂ ਅਤੇ ਡੋਰਾਂ ਦੀ ਖਰੀਦ ਕੀਤੀ ਗਈ ਸੀ, ਪਰ ਅਚਾਨਕ ਬਦਲੇ ਮੌਸਮ ਅਤੇ ਲਗਾਤਾਰ ਮੀਂਹ ਨੇ ਪਤੰਗਬਾਜ਼ੀ ਦਾ ਸਾਰਾ ਮਜ਼ਾ ਕਿਰਕਰਾ ਕਰ ਦਿੱਤਾ।

ਜਲੰਧਰ ਅਤੇ ਅੰਮ੍ਰਿਤਸਰ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ ਅਤੇ ਅਜੇ ਵੀ ਜਾਰੀ ਹੈ। ਮੀਂਹ ਨੇ ਤਾਪਮਾਨ ਨੂੰ ਘਟਾ ਦਿੱਤਾ ਅਤੇ ਠੰਢ ਵਧਾ ਦਿੱਤੀ।

ਹਾਲਾਂਕਿ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਧੁੱਪ ਨਿਕਲੀ, ਪਰ ਦੁਪਹਿਰ ਨੂੰ ਬੱਦਲ ਛਾਏ ਰਹੇ। ਹੁਸ਼ਿਆਰਪੁਰ ਸੂਬੇ ਵਿੱਚ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 3.4, ਰੂਪਨਗਰ ਵਿੱਚ 3.5, ਲੁਧਿਆਣਾ ਵਿੱਚ 4.4 ਅਤੇ ਪਟਿਆਲਾ ਵਿੱਚ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਸੱਤ ਡਿਗਰੀ ਸੈਲਸੀਅਸ ਤੋਂ ਘੱਟ ਰਿਹਾ।

Back to top button