
ਸੁਲਤਾਨਪੁਰ ਲੋਧੀ ਦੇ ਬਿਧੀਪੁਰ ਦੇ ਦੋ ਸਕੇ ਭਰਾਵਾਂ ਦਿਲਰਾਜ ਸਿੰਘ ਅਤੇ ਗੋਰਾ ਦਾ ਅੱਜ ਤੜਕੇ ਸਵੇਰੇ ਅਮਰੀਕਾ ਦੇ ਸ਼ਹਿਰ ਔਰੇਗਨ ਵਿਚ ਕਤਲ ਹੋ ਜਾਣ ਬਾਰੇ ਜਾਣਕਾਰੀ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਿਧੀਪੁਰ ਦੇ ਨਿਵਾਸੀ ਕਸ਼ਮੀਰ ਸਿੰਘ ਦੇ ਦੋਵੇਂ ਪੁੱਤਰ 8 ਸਾਲ ਪਹਿਲਾਂ ਅਮਰੀਕਾ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਵਿਅਕਤੀ ਵੀ ਕਪੂਰਥਲਾ ਦੇ ਨੇੜੇ ਪੈਂਦੇ ਪਿੰਡ ਕਾਂਜਲੀ ਦਾ ਵਸਨੀਕ ਹੈ। ਦੋਵੇਂ ਭਰਾਵਾਂ ਦਾ ਉਸ ਨਾਲ ਪਹਿਲਾਂ ਕਾਰੋਬਾਰ ਸਾਂਝਾ ਸੀ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਨ੍ਹਾਂ ਵਿਚ ਤਕਰਾਰ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਹਤਿਆਰੇ ਨੇ ਦੋ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ।