
ਜਲੰਧਰ / ਆਦਮਪੁਰ ਦੇ ਪਿੰਡ ਹਰੀਪੁਰ ‘ਚ ਬਾਈਕ ਸਵਾਰ 3 ਤੋਂ 4 ਨਕਾਬਪੋਸ਼ ਨੌਜਵਾਨਾਂ ਨੇ ਆਪਣੇ ਖੇਤਾਂ ਦੇ ਕੋਲ ਪਸ਼ੂਆਂ ਦੀ ਡੇਅਰੀ ‘ਚ ਦੁੱਧ ਚੋਣ ਜਾ ਰਹੇ ਜ਼ਿਮੀਂਦਾਰ ਤਰੁਣਵੀਰ ਉਰਫ ਹੈਪੀ ਨਾਂ ਦੇ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਹੈਪੀ ਦੀ ਲੱਤ ਵਿੱਚ ਲੱਗੀਆਂ। ਹੈਪੀ ਦੇ ਸ਼ੋਰ ਮਚਾਉਣ ਤੇ ਹਮਲਾਵਰ ਭੱਜ ਗਏ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਪਹੁੰਚੇ ਥਾਣਾ ਆਦਮਪੁਰ ਦੇ ਐੱਸਐੱਚਓ ਹਰਦੀਪ ਸਿੰਘ ਨੇ ਦੱਸਿਆ ਕਿ ਗੋਲੀ ਲੱਗਣ ਵਾਲਾ ਵਿਅਕਤੀ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਸੀ। ਉਹ ਸਵੇਰੇ ਹੀ ਆਪਣੇ ਘਰ ਦੁੱਧ ਲੈਣ ਆਇਆ ਸੀ। ਕਰੀਬ 4 ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ।