Jalandhar

ਆਦਮਪੁਰ ‘ਚ ਇਸ ਰੈਸਟੋਰੈਂਟ ਨੂੰ ਠੋਕਿਆ ਬਿਜਲੀ ਚੋਰੀ ਲਈ 9.42 ਲੱਖ ਜੁਰਮਾਨਾ

This restaurant in Adampur was fined Rs 9.42 lakh for stealing electricity

 ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਪਿਛਲੇ ਦਿਨੀਂ ਆਦਮਪੁਰ ਇਲਾਕੇ ਕੀਤੀ ਗਈ ਅਚਨਚੇਤ ਛਾਪੇਮਾਰੀ ਦੌਰਾਨ ਫਾਸਟ-ਫੂਡ ਰੈਸਟੋਰੈਂਟ ਨੂੰ ਮੀਟਰ ਨਾਲ ਛੇੜ-ਛਾੜ ਕਰ ਕੇ ਬਿਜਲੀ ਚੋਰੀ ਕਰਦੇ ਫੜਿਆ ਹੈ। ਇਸ ਸਬੰਧੀ ਪਾਵਰਕਾਮ ਦੇ ਸ਼ਕਤੀ ਸਦਨ ਸਥਿਤ ਉੱਤਰੀ ਜ਼ੋਨ ਦਫਤਰ ਦੇ ਬੁਲਾਰੇ ਨੇ ਬਿਆਨ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਇਸ ਰੈਸਟੋਰੈਂਟ ਦੇ ਪ੍ਰਬੰਧਕਾਂ ਨੇ 32 ਕਿੱਲੋਵਾਟ ਦਾ ਵਪਾਰਕ ਕੈਟੇਗਰੀ ਅਧੀਨ ਕੁਨੈਕਸ਼ਨ ਲਿਆ ਸੀ ਪਰ ਖਪਤਕਾਰ ਦੇ ਅਹਾਤੇ ’ਤੇ ਐੱਲਟੀ/ਸੀਟੀ ਮੀਟਰ ਲੱਗਾ ਪਾਇਆ ਗਿਆ।

ਬਿਜਲੀ ਮੀਟਰ ਦੀ ਚੈਕਿੰਗ ਦੌਰਾਨ ਮੀਟਰ ਉਪਰ ਦੋ ਨੰਬਰ ਫੇਜ਼ਾਂ ਦਾ ਕਰੰਟ ਮੀਟਰ ਉਪਰ ਜ਼ੀਰੋ ਰਿਕਾਰਡ ਹੁੰਦਾ ਪਾਇਆ ਗਿਆ ਜਦਕਿ ਇਨ੍ਹਾਂ ਦੋਵਾਂ ਫੇਜ਼ਾਂ ’ਤੇ ਖਪਤਕਾਰ ਦਾ ਲੋਡ ਚੱਲ ਰਿਹਾ ਸੀ ਤੇ ਕਲੈਂਪ ਮੀਟਰ ਨਾਲ ਚੈੱਕ ਕਰਨ ਤੇ ਲਗਭਗ 10 ਐਂਪੀਅਰ ਕਰੰਟ ਚਲਦਾ ਪਾਇਆ ਗਿਆ। ਮੀਟਰ ਦੇ ਕਨੈਕਸ਼ਨਾਂ ਦੀ ਬਾਰੀਕੀ ਨਾਲ ਕੀਤੀ ਜਾਂਚ ਦੌਰਾਨ ਪਾਇਆ ਗਿਆ ਖਪਤਕਾਰ ਨੇ ਜਾਣ-ਬੁੱਝ ਕੇ ਉਕਤ ਜ਼ੀਰੋ ਫੇਜ਼ ਕਰੰਟ ਵਾਲੇ ਦੋਵਾਂ ਸੀਟੀ ਦੀਆਂ ਤਾਰਾਂ ਉੱਪਰ ਕਾਲੇ ਰੰਗ ਦੀ ਇੰਸੂਲੇਟਿਡ ਟੇਪ ਲਗਾ ਕੇ ਤਾਰਾਂ ਮੀਟਰ ਟਰਮੀਨਲ ’ਵਿਚ ਦਿੱਤੀਆਂ ਪਾਈਆਂ ਗਈਆਂ ਤੇ ਇਨ੍ਹਾਂ ਦੋਵਾਂ ਫੇਜ਼ਾਂ ਉਪਰ ਰੈਸਟੋਰੈਂਟ ਦਾ ਸਾਰਾ ਲੋਡ ਚਲਦਾ ਸਾਹਮਣੇ ਆਇਆ। ਇੰਫੋਰਸਮੈਂਟ ਨੇ ਇਸ ਛੇੜ-ਛਾੜ ਦੀ ਪੂਰੀ ਵੀਡੀਓਗ੍ਰਾਫੀ ਕਰ ਲਈ ਤੇ ਵਰਤੀ ਗਈ ਇੰਨਸੂਲੇਟਡ ਟੇਪ ਜ਼ਬਤ ਕਰ ਕੇ ਵੰਡ ਸੰਸਥਾ ਸਟਾਫ ਨੂੰ ਸੌਂਪ ਦਿੱਤੀ ਗਈ। ਮੌਕੇ ਉਪਰ ਖਪਤਕਾਰ ਦੇ ਰੈਸਟੋਰੈਂਟ ਦਾ 24.69 ਕਿ.ਵਾ ਲੋਡ ਚਲਦਾ ਪਾਇਆ ਗਿਆ ਤੇ ਬਿਜਲੀ ਚੋਰੀ ਕੇਸ ਦਾ ਘੋਸ਼ਿਤ ਕਰ ਦਿੱਤਾ ਗਿਆ। ਇਸ ਗ਼ਲਤੀ ਲਈ 7.82 ਲੱਖ ਰੁਪਏ ਬਿਜਲੀ ਚੋਰੀ ਜੁਰਮਾਨਾ ਕੀਤਾ ਤੇ 1,60,000/- ਰੁਪਏ ਕੰਪਾਉਂਡਿੰਗ ਚਾਰਜ਼ਿਜ਼ ਵਜੋਂ ਚਾਰਜ਼ ਕਰਦੇ ਹੋਏ ਕੁੱਲ 9.42 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ।

Back to top button