
ਪ੍ਰਾਈਵੇਟ ਵਾਹਨਾਂ ‘ਤੇ ਆਰਮੀ, ਪੁਲਿਸ, ਸਰਕਾਰੀ ਡਿਊਟੀ, VIP ਵਰਗੀਆਂ ਸਟਿੱਕਰਾਂ ਲਗਾਉਣ ਵਾਲੇ ਵਾਹਨਾਂ ਨੂੰ ਹੁਣ ਪੁਲਿਸ ਪੁਆਇੰਟਾਂ ‘ਤੇ ਰੋਕਿਆ ਜਾਵੇਗਾ। ਇਸ ਸਬੰਧੀ ਪੁਲਿਸ ਕਮਿਸ਼ਨਰ ਵੱਲੋਂ ਪਿਛਲੇ ਦਿਨੀਂ ਵਿਸ਼ੇਸ਼ ਰੋਕਾਂ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ। ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਆਪਣੇ ਨਿੱਜੀ ਵਾਹਨਾਂ ਤੋਂ ਅਜਿਹੇ ਸਟਿੱਕਰ ਨਹੀਂ ਉਤਾਰੇ, ਜਿਸ ਤੋਂ ਬਾਅਦ ਟਰੈਫਿਕ ਪੁਲੀਸ ਹਰਕਤ ਵਿੱਚ ਆਈ ਹੈ।
ਦੱਸ ਦੇਈਏ ਕਿ ਸ਼ਹਿਰ ਵਿੱਚ ਟਰੈਫਿਕ ਪੁਲਿਸ ਨੇ ਵੱਖ-ਵੱਖ ਨਾਕਿਆਂ ’ਤੇ ਅਜਿਹੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ’ਤੇ ਅਣਅਧਿਕਾਰਤ ਪੁਲਿਸ, ਆਰਮੀ, ਸਰਕਾਰੀ ਡਿਊਟੀ, VIP ਅਤੇ ਪੁਲਿਸ ਦੇ ਲੋਗੋ ਵਰਗੇ ਸਟਿੱਕਰ ਲਗਾਏ ਗਏ ਹਨ। ਇਨ੍ਹਾਂ ਲੋਕਾਂ ਦੇ ਵਿਸ਼ੇਸ਼ ਚਲਾਨ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਟਰੈਫਿਕ ਪੁਲਿਸ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਦਰਜਨਾਂ ਅਜਿਹੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ’ਤੇ ਨਾਜਾਇਜ਼ ਤੌਰ ’ਤੇ ਅਜਿਹੇ ਸਟਿੱਕਰ ਚਿਪਕਾਏ ਗਏ ਸਨ।

ਇਸ ਸਬੰਧੀ ACP ਟ੍ਰੈਫਿਕ ਚਰਨਜੀਵ ਲਾਂਬਾ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਪੁਲਿਸ, ਆਰਮੀ, VIP ਆਦਿ ਸ਼ਬਦ ਲਿਖਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਵਿਭਾਗ FIR ਵੀ ਦਾਖਲ ਕਰ ਸਕਦੀ ਹੈ