
ਆਮ ਆਦਮੀ ਪਾਰਟੀ ਅੰਮ੍ਰਿਤਸਰ ਹਲਕਾ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੀਤੇ ਕੱਲ੍ਹ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਵਿਅਕਤੀ ਦੇ ਨਾਲ ਪੋਸਟ ਪਾਈ ਹੈ ਅਤੇ ਜਿਸ ਪੋਸਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਵਿਅਕਤੀ ਕੋਟਕਪੂਰਾ ਕਾਂਡ ਦਾ ਗਵਾਹ ਹੈ ਜੋ ਕਿ ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਮਿਲਣ ਆਇਆ ਸੀ ਬੇਅਦਬੀ ਦੀ ਘਟਨਾ ਦੀ ਸਾਰਾ ਹਵਾਲਾ ਲਿਖਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਖ਼ੀਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਸੀ ਅਤੇ ਦੋ ਹਜਾਰ ਪੰਦਰਾਂ ਤੋਂ ਹੁਣ ਤਕ ਉਹ ਇਨਸਾਫ ਦੀ ਉਡੀਕ ਵਿੱਚ ਹਨ