ਜਲੰਧਰ ‘ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਖ਼ਿਲਾਫ਼ ਯੂਪੀ ਦੇ ਕਮਿਸ਼ਨਰੇਟ ਗਾਜ਼ੀਆਬਾਦ ਅਧੀਨ ਆਉਂਦੇ ਥਾਣਾ ਬਿਹਾਨੀ ਗੇਟ ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। 16 ਅਪ੍ਰਰੈਲ 2023 ਨੂੰ ਅਮਿਤ ਢੱਲ ਸਮੇਤ ਕਈ ਹੋਰ ਵਿਅਕਤੀਆਂ ਖ਼ਿਲਾਫ਼ ਧਾਰਾ 420 409 504 506 120 ਬੀ ਤਹਿਤ ਦਰਜ ਕੀਤੇ ਗਏ ਇਸ ਮਾਮਲੇ ‘ਚ ਸਿਗਰਟ ਵੇਚਣ ਦੇ ਨਾਂ ‘ਤੇ ਇਕ ਕਰੋੜ ਦਸ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਚ ਯੂਪੀ ਪੁਲਿਸ ਨੇ ਦੋ ਦਿਨਾਂ ਤੋਂ ਜਲੰਧਰ ‘ਚ ਡੇਰੇ ਲਾਏ ਹੋਏ ਹਨ। ਹਾਲਾਂਕਿ ਅਜੇ ਤੱਕ ਕੋਈ ਗਿ੍ਫਤਾਰੀ ਨਹੀਂ ਹੋਈ ਹੈ। ਅਮਿਤ ਢੱਲ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅਮਿਤ ਦਾ ਕੰਪਨੀ ਨਾਲ ਕਰਾਰ ਦੋ ਸਾਲ ਪਹਿਲਾਂ ਖਤਮ ਹੋ ਗਿਆ ਸੀ। ਉਸ ਦਾ ਨਾਂ ਬਿਨਾਂ ਵਜ੍ਹਾ ਖਿੱਚਿਆ ਗਿਆ ਹੈ। ਜਾਣਕਾਰੀ ਮੁਤਾਬਕ ਉਥੇ ਹੀ ਕੰਪਨੀ ਦੀ ਸ਼ਕਿਾਇਤ ‘ਤੇ ਅਮਿਤ ਢੱਲ ਸਮੇਤ 8 ਲੋਕਾਂ ਖਿਲਾਫ ਧੋਖਾਦੇਹੀ ਤੇ ਸਾਜ਼ਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਯੂਪੀ ਪੁਲਿਸ ਅਮਿਤ ਤੇ ਉਸ ਦੇ ਹੋਰ ਸਾਥੀਆਂ ਨੂੰ ਗਿ੍ਫਤਾਰ ਕਰਨ ਲਈ ਜਲੰਧਰ ਆਈ ਹੈ। ਅਮਿਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਮਿਤ ਦਾ ਧੋਖਾਧੜੀ ਦੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਸ ਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ। ਦੂਜੇ ਪਾਸੇ ‘ਆਪ’ ਆਗੂ ਦਿਨੇਸ਼ ਢੱਲ ਨੇ ਕਿਹਾ ਕਿ ਉਨਾਂ੍ਹ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦਾ ਨਾਂ ਇਸ ਮਾਮਲੇ ‘ਚ ਬੇਵਜ੍ਹਾ ਘਸੀਟਿਆ ਗਿਆ ਹੈ।
Read Next
9 hours ago
ਅਮਰੀਕਾ ਗੈਰ-ਕਾਨੂੰਨੀ ‘ਰਹਿੰਦੇ 7.25 ਲੱਖ ਭਾਰਤੀਆਂ ਨੂੰ ਕੱਢੇਗਾ ਬਾਹਰ, ਪੰਜਾਬੀਆਂ ‘ਚ ਮਚੀ ਖ਼ਲਬਲੀ
22 hours ago
ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦਾ ਜੇਕੇਐਸ ਸਾਊਥ ਏਸ਼ੀਆ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ
22 hours ago
MLA ਕੋਟਲੀ ਤੇ SDM ਵਿਚਾਲੇ ਤਿੱਖੀ ਬਹਿਸ, SDM ਖ਼ਿਲਾਫ਼ ਲਗਾਏ ਮੁਰਦਾਬਾਦ ਦੇ ਨਾਅਰੇ, ਦੇਖੋ ਵੀਡੀਓ
1 day ago
ਵਡਾਲਾ ਤੇ ਧਾਮੀ ਨੇ ਕਿਉਂ ਕੀਤੀ ਜਥੇਦਾਰ ਸ਼੍ਰੀ ਅਕਾਲ ਤੱਖਤ ਨਾਲ ਮੁਲਾਕਾਤ? ਸਿਆਸੀ ਹਲਕਿਆਂ ‘ਚ ਮਚੀ ਹਲਚਲ !
1 day ago
TRUMP ਸਹੁੰ ਚੁੱਕਣ ਤੋਂ ਬਾਅਦ ਐਕਸ਼ਨ ‘ਚ, 78 ਫੈਸਲੇ ਕੀਤੇ ਰੱਦ,WHO ਤੋਂ ਹਟਿਆ USA
2 days ago
ਕਿਸਾਨਾਂ ਅਤੇ ਪੁਲਿਸ ਵਿਚਾਲੇ ਦੋਵੇਂ ਪਾਸੇ ਤੋਂ ਚੱਲੇ ਡੰਡੇ, ਪਟਵਾਰੀ ਨੂੰ ਬਣਾਇਆ ਬੰਧਕ,ਪਈਆਂ ਭਾਜੜਾਂ !
2 days ago
ਪੈਟਰੋਲ ਟੈਂਕਰ ਦੇ ਪਲਟਣ ਨਾਲ 86 ਲੋਕਾਂ ਦੀ ਹੋਈ ਮੌਤ
2 days ago
Donald Trump USA ਦੇ 47ਵੇਂ ਰਾਸ਼ਟਰਪਤੀ ਵਜੋਂ ਅੱਜ ਚੁੱਕਣਗੇ ਸਹੁੰ, ਹੁਣ ਬਦਲ ਜਾਵੇਗੀ ਦੁਨੀਆ
3 days ago
ਜ਼ਿਲੇ ਦੇ 4 ਥਾਣਿਆਂ ‘ਚ ਇਨ੍ਹਾਂ 53 ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰਜ਼. ਦਰਜ
3 days ago
ਜਲੰਧਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਅੱਜ ਫਿਰ ਹੋਈ ਗੋਲੀਬਾਰੀ, 3 ਗੈਂਗਸਟਰ ਗ੍ਰਿਫ਼ਤਾਰ
Related Articles
ਇੰਨੋਸੈਂਟ ਹਾਰਟਸ ਗਰੁੱਪ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਵਿੱਖੇ ਇੰਟਰਪ੍ਰੇਨਿਓਰਸ਼ਿਪ ਹਬ- ਔਬਰਨ ਕੈਫੇ ਦਾ ਉਦਘਾਟਨ
February 18, 2023
ਜਲੰਧਰ ਦੇ ਇਸ ਇਲਾਕੇ ‘ਚ ਲੱਖਾਂ ਰੁਪਏ ਦੇ ਬਾਰੂਦ ਅਤੇ ਪਟਾਕਿਆਂ ਦੇ ਲੱਗੇ ਢੇਰ, ਲੋਕਾਂ ਵਿੱਚ ਭਾਰੀ ਰੋਸ
October 8, 2023
Check Also
Close