
ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਅੱਜ ਮੁੜ ਇਕ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਖੁਲਾਸੇ ਕੀਤੇ ਹਨ। ਹਰਪਾਲ ਚੀਮਾ ਨੇ ਜਿਨ੍ਹਾਂ ਵਿਧਾਇਕਾਂ ਨੂੰ ਕਥਿਤ ਭਾਜਪਾ ਵੱਲੋਂ ਖਰੀਡੋ ਫਰੋਖ਼ਲ ਲਈ ਫੋਨ ਆਏ ਜਾਂ ਧਮਕੀ ਲਈ ਫੋਨ ਆਏ, ਉਨ੍ਹਾਂ ਵਿਧਾਇਕਾਂ ਦੇ ਨਾਮ ਨਸ਼ਰ ਕੀਤੇ ਹਨ। ਇਸ ਦੇ ਨਾਲ ਹੀ, ਹਰਪਾਲ ਚੀਮਾ ਨੇ ਕਿਹਾ ਕਿ ਉਹ ਸਾਰੇ ਸਬੂਤਾਂ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ (AAP Allegation On BJP) ਮੁਲਾਕਾਤ ਕਰਨਗੇ। ਆਪ ਵਿਧਾਇਕ ਨੇ ਦੋਸ਼ ਲਾਉਂਂਦਿਆ ਕਿਹਾ ਕਿ, “ਮੈਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਮੇਰਾ ਅਤੇ ਮੇਰੇ ਪਰਿਵਾਰ ਦਾ ਬਾਬੂ ਅਮਿਤ ਸ਼ਾਹ ਵੱਡਾ ਨੁਕਸਾਨ ਕਰਨਗੇ।ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਆਪ ਵਿਧਾਇਕਾਂ ਅਤੇ ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਭਾਜਪਾ ਵਿਰੁੱਧ ਸ਼ਿਕਾਇਤ ਕੀਤੀ।
ਵਿਧਾਇਕਾਂ ਦੀ ਖ਼ਰੀਦੋ ਫ਼ਰੋਖਤ ਮਾਮਲੇ ਵਿੱਚ BJP ਆਗੂ ਦਾ ਬਿਆਨ, ਭਾਜਪਾ ਕਰੇਗੀ ਹਰਪਾਲ ਚੀਮਾ ਉਤੇ ਕ੍ਰਿਮੀਨਲ ਤੇ ਮਾਣਹਾਨੀ ਦਾ ਕੇਸ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਖ਼ਰੀਦੋ ਫ਼ਰੋਖਤ Buying and selling of AAP MLA ਦੇ ਮਾਮਲੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਹੋਈ ਹੈ ਤਾਂ ਹਰਪਾਲ ਸਿੰਘ ਚੀਮਾ ਨੇ ਇਸ ਦੇ ਸਬੂਤ ਪੇਸ਼ ਨਹੀਂ ਕੀਤੇ। ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਹਰਪਾਲ ਚੀਮਾ ਖ਼ਿਲਾਫ਼ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਕ੍ਰਿਮੀਨਲ ਅਤੇ ਮਾਣਹਾਨੀ ਦਾ ਕੇਸ Buying and selling of AAP MLA ਦਾਇਰ ਕਰੇਗੀ।