
ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਆਜ਼ਾਦੀ ਦਿਹਾੜੇ ਮੌਕੇ ਝੰਡੇ ਦੀ ਰਸਮ ਅਦਾ ਕਰਨ ਵੇਲੇ ਕਾਫੀ ਜੱਦੋ-ਜਹਿਦ ਕਰਦੇ ਨਜ਼ਰ ਆਏ। ਅਸਲ ਵਿੱਚ ਸਵੇਰੇ ਵੇਲੇ ਵਿਧਾਇਕ ਅਮੋਲਕ ਸਿੰਘ ਆਪਣੇ ਦਫਤਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਆਜ਼ਾਦੀ ਦਿਹਾੜੇ ਉਤੇ ਝੰਡੇ ਦੀ ਰਸਮ ਅਦਾ ਕਰਨ ਲਈ ਪੁੱਜੇ ਹੋਏ ਸਨ।
ਦਫਤਰ ਦੇ ਬਾਹਰ ਜਦੋਂ ਝੰਡਾ ਲਹਿਰਾਉਣ ਲੱਗੇ ਤਾਂ ਤਿਰੰਗਾ ਨਹੀਂ ਖੁੱਲ੍ਹਿਆ ਅਤੇ ਤਿਰੰਗਾ ਹੇਠਾਂ ਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰ ਕੌਮੀ ਝੰਡੇ ਨਾਲ ਜੂਝਦੇ ਹੋਏ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਵਰਕਰ ਤਿਰੰਗੇ ਨੂੰ ਕਾਫੀ ਸਮਾਂ ਲਹਿਰਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਸ ਮਗਰੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਤੇ ਵਰਕਰਾਂ ਨੇ ਜਿਉਂ-ਤਿਉਂ ਕਰ ਕੇ ਝੰਡੇ ਦੀ ਰਸਮ ਕੀਤੀ।