Punjabpolitical

‘ਆਪ’ ਵਿਧਾਇਕ ਨੇ ASI ਜਗਤਾਰ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

‘ਆਪ’ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਥਾਣਾ ਦਿਆਲਪੁਰਾ ਵਿੱਚ ਤਾਇਨਾਤ ਏਐਸਆਈ ਜਗਤਾਰ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਰਾਮਪੁਰਾ ਫੂਲ ਦੇ ‘ਆਪ’ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਚੌਕੀ ਦਿਆਲਪੁਰਾ ਵਿੱਚ ਤਾਇਨਾਤ ਏਐਸਆਈ ਜਗਤਾਰ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੀ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਦੇ ਲੋਕਾਂ ਨੂੰ ਵੱਖ-ਵੱਖ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਲੈ ਰਿਹਾ ਸੀ।

ਐਤਵਾਰ ਨੂੰ ਉਕਤ ਏ.ਐਸ.ਆਈ ਨੇ ਪਹਿਲਾਂ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਦੇ ਇੱਕ ਨੌਜਵਾਨ ਤੋਂ ਲਾਹਣ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਨੌਜਵਾਨ ਨੇ ਇਨਕਾਰ ਕਰ ਦਿੱਤਾ ਤਾਂ ਮਾਮਲਾ ਪੰਜ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ।

‘ਆਪ’ ਵਿਧਾਇਕ ਨੇ ਦੱਸਿਆ ਕਿ ਮੈਂ ਪਹਿਲਾਂ 5000 ਰੁਪਏ ਦੇ ਨੋਟਾਂ ਦੀ ਵੀਡੀਓ ਬਣਾ ਕੇ ਆਪਣੇ ਕੋਲ ਰੱਖ ਲਈ ਅਤੇ ਬਾਅਦ ‘ਚ ਨੌਜਵਾਨਾਂ ਅਤੇ ਮੇਰੀ ਟੀਮ ਦੇ ਮੈਂਬਰਾਂ ਨੂੰ ਏ.ਐੱਸ.ਆਈ. ਕੋਲ ਭੇਜਿਆ। ਜਦੋਂ ਏ.ਐਸ.ਆਈ.ਜਗਤਾਰ ਸਿੰਘ ਨੇ ਉਕਤ ਨੌਜਵਾਨ ਤੋਂ 5000 ਰੁਪਏ ਰਿਸ਼ਵਤ ਲੈ ਕੇ ਆਪਣੀ ਪੇਂਟ ਦੀ ਜੇਬ ‘ਚ ਪਾਈ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ ਅਤੇ ਏ.ਐਸ.ਆਈ ਦੀ ਜੇਬ ‘ਚੋਂ ਰਿਸ਼ਵਤ ਦੇ ਨੋਟ ਕੱਢੇ।

‘ਆਪ’ ਵਿਧਾਇਕ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਐਸਐਸਪੀ ਨੂੰ ਲਿਖਤੀ ਤੌਰ ’ਤੇ ਭੇਜਿਆ ਗਿਆ ਸੀ ਕਿ ਉਕਤ ਏਐਸਆਈ ਨੂੰ ਪੁਲਿਸ ਚੌਕੀ ਦਿਆਲਪੁਰਾ ਵਿੱਚ ਬਦਲ ਦਿੱਤਾ ਜਾਵੇ ਕਿਉਂਕਿ ਇਹ ਲੋਕਾਂ ਤੋਂ ਰਿਸ਼ਵਤ ਲੈ ਰਿਹਾ ਹੈ। ਪਰ ਫਿਰ ਵੀ ਐਸਐਸਪੀ ਨੇ ਉਸ ਨੂੰ ਨਹੀਂ ਬਦਲਿਆ ਅਤੇ ਅੱਜ ਫਿਰ ਏਐਸਆਈ ਇੱਕ ਨੌਜਵਾਨ ਤੋਂ ਰਿਸ਼ਵਤ ਲੈ ਰਿਹਾ ਸੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਤੁਰੰਤ ਏਐਸਆਈ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਐਸ.ਐਸ.ਪੀ ਜੇ. ਐਲਨਜ਼ੇਲੀਅਨ ਨੇ ਦੱਸਿਆ ਕਿ ਮੁਲਜ਼ਮ ਏਐਸਆਈ ਜਗਤਾਰ ਸਿੰਘ ਖ਼ਿਲਾਫ਼ ਥਾਣਾ ਦਿਆਲਪੁਰਾ ਵਿੱਚ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Leave a Reply

Your email address will not be published.

Back to top button