

ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਦੇ ਮੈਂਬਰ 61 ਸਾਲਾ ਸੰਜੀਵ ਅਰੋੜਾ ਹੁਣ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਾਰੇ ਉਮੀਦਵਾਰਾਂ ’ਚੋਂ ਕਈ ਗੁਣਾ ਅਮੀਰ ਹਨ। ਉਹ 278 ਕਰੋੜ ਰੁਪਏ ਦੇ ਮਾਲਕ ਹਨ, ਜਦੋਂਕਿ ਉਨ੍ਹਾਂ ’ਤੇ 19.43 ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ, ਜਿਸ ਦਾ ਖੁਲਾਸਾ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਦਿੱਤੇ ਗਏ ਸਹੁੰ ਪੱਤਰ ’ਚ ਕੀਤਾ ਹੈ। ਉਨ੍ਹਾਂ ਕੋਲ 2022 ਮਾਡਲ ਦੀ ਟਾਟਾ ਫਾਰਚੂਨਰ ਗੱਡੀ ਹੈ ਤੇ ਉਹ ਵੱਖ-ਵੱਖ ਸਥਾਨਾਂ ਤੋਂ ਕਿਰਾਏ ਦੀ ਆਮਦਨੀ ਵੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀ ਮੋਹਾਲੀ ਦੇ ਖਰੜ ਰੋਡ ’ਤੇ ਤੇ ਬਸੰਤ ਸਿਟੀ ਵਿਚ ਜਾਇਦਾਦ ’ਚ ਹਿੱਸੇਦਾਰੀ ਹੈ, ਨਾਲ ਹੀ ਹਰਿਆਣਾ ਦੇ ਗੁਰੂਗ੍ਰਾਮ ’ਚ ਇਕ ਰਹਾਇਸ਼ੀ ਅਪਾਰਟਮੈਂਟ ਵੀ ਹੈ। ਜਾਇਦਾਦ ਦਾ ਵੇਰਵਾ 2,68,21,55,762 ਰੁਪਏ ਦੀ ਚੱਲ ਜਾਇਦਾਦ ਹੈ 10.36 ਕਰੋੜ ਜੀ ਅਚੱਲ ਜਾਇਦਾਦ 78,845 ਰੁਪਏ ਨਕਦ ਹਨ ਉਨ੍ਹਾਂ ਕੋਲ 2,71,05,391 ਰੁਪਏ ਬੈਂਕ ’ਚ ਜਮ੍ਹਾ ਹਨ 2.864 ਕਿਲੋਗ੍ਰਾਮ ਸੋਨੇ ਤੇ ਹੀਰੇ ਦੇ ਗਹਿਣੇ ਹਨ 23.88 ਲੱਖ ਰੁਪਏ ਤਨਖਾਹ ਦੇ ਤੌਰ ’ਤੇ ਮਿਲਦੇ ਹਨ।

