ਆਰਟੀਓ ਦਫਤਰਾਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਖਿਲਾਫ FIR ਦਰਜ
Case registered against three members of gang involved in extortion from RTO offices
ਲੁਧਿਆਣਾ ਅਤੇ ਅੰਮ੍ਰਿਤਸਰ ਦੇ ਆਰਟੀਓ ਦਫਤਰਾਂ ਤੋਂ ਕਲਰਕਾਂ ਨੂੰ ਡਰਾ ਧਮਕਾ ਕੇ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਖਿਲਾਫ ਵਿਜੀਲੈਂਸ ਬਿਊਰੋ ਨੇ ਮਾਮਲਾ ਦਰਜ ਕੀਤਾ ਹੈ। ਲੁਧਿਆਣਾ ਦੀ ਵਿਜੀਲੈਂਸ ਟੀਮ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਲਜ਼ਾਮ ਹੈ ਕਿ ਇਸ ਗਿਰੋਹ ਨੇ ਅੰਮ੍ਰਿਤਸਰ ਆਰਟੀਓ ਦਫ਼ਤਰ ਨਾਲ ਜੁੜੇ ਨਰਿੰਦਰ ਸਿੰਘ ਨਾਮਕ ਕਲਰਕ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪਰ ਬਾਅਦ ਵਿਚ ਕਲਰਕ ਅਤੇ ਉਸ ਦੇ ਕਰਿੰਦੇ ਵੱਲੋਂ ਮਾਮਲਾ ਨਿਪਟਾਉਣ ਲਈ 1 ਲੱਖ ਰੁਪਏ ਦਿੱਤੇ ਗਏ। ਵਿਜੀਲੈਂਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ। ਪਤਾ ਲੱਗਾ ਹੈ ਕਿ ਉਕਤ ਗਿਰੋਹ ਦੇ ਮੈਂਬਰ ਜੇਕਰ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕਰ ਰਹੇ ਸਨ ਤਾਂ ਆਰਟੀਓ ਦਫਤਰਾਂ ਦੇ ਕਲਰਕਾਂ ਨੇ ਕਿਸ ਰੂਪ ਚ ਉਨ੍ਹਾਂ ਨੂੰ ਪੈਸੇ ਦਿੱਤੇ। ਉਹ ਕਿਸ ਗੱਲ ਤੋਂ ਡਰਦੇ ਸਨ ਅਤੇ ਮੁਲਜ਼ਮਾਂ ਵੱਲੋਂ ਧਮਕੀਆਂ ਦੇਣ ਦੇ ਬਾਵਜੂਦ ਪੈਸੇ ਕਿਉਂ ਦਿੰਦੇ ਰਹੇ? ਪੁਲਿਸ ਨੇ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਰਾਜੀਵ ਸੂਦ ਉਰਫ਼ ਬਿੱਲਾ ਵਾਸੀ ਰਵਿੰਦਰ ਕਲੋਨੀ ਸ਼ਿਮਲਾਪੁਰੀ ਜ਼ਿਲ੍ਹਾ ਲੁਧਿਆਣਾ, ਭੁਪਿੰਦਰ ਪੁੰਜ ਵਾਸੀ ਲੋਹਾਰਾ ਅਤੇ ਸਤਨਾਮ ਸਿੰਘ ਵਾਸੀ ਜੀਕੇ ਵਿਹਾਰ ਮਾਣਕਵਾਲ ਵਜੋਂ ਕੀਤੀ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਦੋਵਾਂ ਜ਼ਿਿਲ੍ਹਆਂ ਦੇ ਕਲਰਕਾਂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਮੁਲਜ਼ਮਾਂ ਵੱਲੋਂ ਭੇਜੇ ਬਲੈਕਮੇਲ ਸੁਨੇਹਿਆਂ ਅਤੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਨ ਦਾ ਰਿਕਾਰਡ ਦਿਖਾਇਆ ਹੈ। ਬਾਕਸ ਖੁਦ ਬਣੇ ਸਨ ਆਰਟੀਓ ਦਫ਼ਤਰ ਦੇ ਦਲਾਲ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਾਮਜ਼ਦ ਮੁਲਜ਼ਮ ਜਿੱਥੇ ਕਲਰਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰ ਰਹੇ ਸਨ, ਉੱਥੇ ਹੀ ਮੁਲਜ਼ਮਾਂ ਨੇ ਖੁਦ ਲੋਕਾਂ ਤੋਂ ਵਾਹਨਾਂ ਦੀ ਆਰਸੀ, ਡਰਾਈਵਿੰਗ ਲਾਇਸੈਂਸ ਅਤੇ ਇਸ ਵਿਭਾਗ ਨਾਲ ਸਬੰਧਤ ਹੋਰ ਕੰਮਾਂ ਦੇ ਦਸਤਾਵੇਜ਼ ਵੀ ਲਏ ਸਨ। ਮੁਲਜ਼ਮ ਦਫ਼ਤਰ ਵਿਚ ਰਿਸ਼ਵਤ ਦੇਣ ਲਈ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ ਅਤੇ ਦੂਜੇ ਪਾਸੇ ਆਰਟੀਓ ਦਫ਼ਤਰ ਦੇ ਕਲਰਕਾਂ ਨੂੰ ਡਰਾ ਧਮਕਾ ਕੇ ਜਨਤਾ ਦੇ ਕੰਮ ਮੁਫਤ ਕਰਵਾ ਲੈਂਦੇ ਸਨ। ਪਤਾ ਲੱਗਾ ਹੈ ਕਿ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਬਾਕਸ ਕਈ ਹੋਰ ਹਨ ਨਿਸ਼ਾਨੇ ’ਤੇ ਪਤਾ ਲੱਗਾ ਹੈ ਕਿ ਇਸ ਗਿਰੋਹ ਵਾਂਗ ਹੋਰ ਗਿਰੋਹ ਵੀ ਸ਼ਹਿਰ ਵਿਚ ਘੁੰਮ ਰਹੇ ਹਨ।