
High Court fined 50,000 to the teacher who sought protection in the Ashki case
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਧਿਆਪਕ ’ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਾਈ ਕੋਰਟ ਨੇ ਗਣਿਤ ਦੇ ਅਧਿਆਪਕ ‘ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ, ਜਿਸ ਨੇ ਆਪਣੇ 19 ਸਾਲਾ ਵਿਦਿਆਰਥੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ।
ਹਾਈਕੋਰਟ ਨੇ ਜੁਰਮਾਨਾ ਲਗਾਉਂਦੇ ਹੋਏ ਕਿਹਾ ਕਿ ਜਿਸ ਅਧਿਆਪਕ ’ਤੇ ਸਮਾਜ ਨੂੰ ਸਿੱਖਿਅਤ ਕਰਨ ਦਾ ਜਿੰਮਾ ਹੋਵੇ ਉਹ ਕਾਨੂੰਨ ਨੂੰ ਹੱਥ ’ਚ ਨਾ ਲਵੇ। ਇਸ ਲਈ ਸਬਕ ਸਿਖਾਉਣਾ ਜਰੂਰੀ ਹੈ।