
ਇੱਕ ਪ੍ਰੇਮੀ ਜੋੜੇ ਦਾ ਬ੍ਰੇਕਅੱਪ ਹੋਣ ਤੋਂ ਬਾਅਦ ਲੜਕੀ ਦੇ ਬੁਆਏਫ੍ਰੈਂਡ ਨੇ ਉਸ ਨਾਲ ਬੁਰੀ ਹਰਕਤ ਕੀਤੀ। ਜਿਸ ਤੋਂ ਪਰੇਸ਼ਾਨ ਹੋ ਕੇ ਉਹ ਲੜਕੀ ਇਹ ਮਾਮਲਾ ਅਦਾਲਤ ਵਿੱਚ ਲੈ ਗਈ।
ਦੱਸ ਦੇਈਏ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸ ਲੜਕੀ ਦੇ ਬੁਆਏਫ੍ਰੈਂਡ ਨੇ ਉਸਦੇ ਦੇ ਮਹਿੰਗੇ ਹੈਂਡਬੈਗ ‘ਚ ਪਿਸ਼ਾਬ ਕਰ ਦਿੱਤਾ। ਗੁੱਸੇ ਵਿੱਚ ਆਈ ਲੜਕੀ ਨੇ ਅਦਾਲਤ ਦਾ ਸਹਾਰਾ ਲਿਆ। ਮਾਮਲੇ ਦੀ ਤਫ਼ਤੀਸ਼ ਕਰਦਿਆਂ ਦੱਖਣੀ ਕੋਰੀਆ ਦੀ ਸਿਵਲ ਅਦਾਲਤ ਨੇ ਇੱਕ ਉਸ ਵਿਅਕਤੀ ਨੂੰ ਆਪਣੀ ਸਾਬਕਾ ਪ੍ਰੇਮਿਕਾ ਨੂੰ 91,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਕਿਉਂਕਿ ਉਸ ਨੇ ਲੜਕੀ ਦੇ ਮਹਿੰਗੇ ਅਤੇ ਬ੍ਰਾਂਡੇਡ ਬੈਗ ਨੂੰ ਨੁਕਸਾਨ ਪਹੁੰਚਾਇਆ ਸੀ।
ਦੱਸ ਦੇਈਏ ਕਿ ਇਹ ਅਜੀਬ ਕਹਾਣੀ ਪਿਛਲੇ ਸਾਲ ਅਕਤੂਬਰ ਮਹੀਨੇ ਦੀ ਹੈ। ਸਿਓਲ ਦਾ 31 ਸਾਲਾ ਬੁਆਏਫ੍ਰੈਂਡ ਜਦੋਂ ਆਪਣੀ ਪ੍ਰੇਮਿਕਾ ਦੇ ਘਰ ਸੀ ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਗੱਲ ਕਾਫੀ ਅੱਗੇ ਵਧ ਗਈ ਅਤੇ ਗੱਲ ਪੈਸਿਆਂ ਤੱਕ ਆ ਗਈ। ਪ੍ਰੇਮਿਕਾ ਦੇ ਜ਼ਿਆਦਾ ਪੈਸੇ ਖ਼ਰਚ ਕਰਨ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚਕਾਰ, ਬੁਆਏਫ੍ਰੈਂਡ ਕਮਰੇ ਵਿੱਚੋਂ ਮਹਿੰਗਾ ਲੂਈ ਵਿਟਨ ਹੈਂਡਬੈਗ ਲੈ ਆਇਆ ਅਤੇ ਉਸ ਵਿੱਚ ਪਿਸ਼ਾਬ ਕਰ ਦਿੱਤਾ। ਦੱਖਣੀ ਕੋਰੀਆਈ ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਬੁਆਏਫ੍ਰੈਂਡ ਆਪਣੀ ਹਰਕਤ ਤੋਂ ਪਿੱਛੇ ਹਟ ਗਿਆ। ਹਾਲਾਂਕਿ ਫੋਰੈਂਸਿਕ ਟੈਸਟ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਲੜਕੀ ਦੀ ਸ਼ਿਕਾਇਤ ਸੱਚ ਹੈ।