
ਆਜ਼ਾਦੀ ਦਿਹਾੜੇ ‘ਤੇ ਸਕੂਲੀ ਬੱਚਿਆਂ ਨੇ ਪਰੇਡ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ, ਉੱਥੇ ਹੀ ਅੰਮ੍ਰਿਤਸਰ ਦਿਹਾਤੀ ਦੇ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਤੋਂ ਨਿਰਾਸ਼ਾਜਨਕ ਤਸਵੀਰਾਂ ਸਾਹਮਣੇ ਆਈਆਂ ਹਨ। ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਖੇਡ ਸਟੇਡੀਅਮ ਵਿੱਚ 78ਵਾਂ ਆਜ਼ਾਦੀ ਦਿਹਾੜਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਨ ਆਏ ਸਕੂਲੀ ਬੱਚਿਆਂ ਦੇ ਵਿੱਚੋਂ ਕਰੀਬ ਤਿੰਨ ਬੱਚੇ ਗਰਮੀ ਅਤੇ ਹੁੰਮਸ ਕਾਰਨ ਬੇਹੋਸ਼ ਹੋ ਗਏ, ਜਿੰਨਾਂ ਵਿੱਚੋਂ ਦੋ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਸੀ। ਜਿਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੇ ਕੇ ਇਲਾਜ ਸ਼ੁਰੂ ਕੀਤਾ ਗਿਆ।
ਇਸ ਦੇ ਨਾਲ ਹੀ ਸਵੇਰ ਤੋਂ ਭੁੱਖਣ ਭਾਣੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪੁੱਜੇ ਸਕੂਲੀ ਬੱਚਿਆਂ ਨੂੰ ਉੱਥੇ ਮੌਜੂਦ ਸਟਾਫ ਵੱਲੋਂ ਹੱਥਾਂ ਦੇ ਵਿੱਚ ਪਕੌੜੇ ਦਿੱਤੇ ਗਏ, ਜਿਸ ਦੀਆਂ ਤਸਵੀਰਾਂ ਜਦੋਂ ਕੈਮਰੇ ਵਿੱਚ ਕੈਦ ਕੀਤੀਆਂ ਜਾਣ ਲੱਗੀਆਂ ਤਾਂ ਕੈਮਰਾ ਦੇਖ ਕੇ ਮੁਲਾਜ਼ਮ ਕੈਮਰੇ ਦੇ ਅੱਗੇ-ਅੱਗੇ ਭੱਜਦੇ ਹੋਏ ਦਿਖਾਈ ਦਿੱਤੇ
ਅਜ਼ਾਦੀ ਦਿਹਾੜੇ ਪ੍ਰੋਗਰਾਮ ਦੌਰਾਨ ਹੋਇਆ ਵੱਡਾ ਕਾਰਨਾਮਾ, ਐਸਡੀਐਮ ਨੇ ਮੁਆਫ਼ੀ ਮੰਗ ਛੁਡਾਇਆ ਖਹਿੜਾ
ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਖੇ ਮਨਾਇਆ ਗਿਆ ਅਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਮਾੜੇ ਪ੍ਰਬੰਧਾਂ ਦੀ ਭੇਂਟ ਚੜ੍ਹ ਗਿਆ। ਅਜ਼ਾਦੀ ਦਿਹਾੜੇ ਪ੍ਰੋਗਰਾਮ ਨੂੰ ਵੇਖਣ ਅਤੇ ਦੇਸ਼ ਦੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰਨ ਲਈ ਲੋਕਾਂ ਦੇ ਬੈਠਣ ਦਾ ਬੇਸ਼ੱਕ ਇੰਤਜ਼ਾਮ ਕੀਤਾ ਗਿਆ ਪਰ ਗਰਮੀ ਦਾ ਧਿਆਨ ਪ੍ਰਸ਼ਾਸਨ ਵੱਲੋਂ ਨਹੀਂ ਰੱਖਿਆ ਗਿਆ। ਇਸੇ ਕਰਕੇ ਲੋਕਾਂ ਦੇ ਬੈਠਣ ਵਾਲੀ ਥਾਂ ‘ਤੇ ਕੋਈ ਵੀ ਪੱਖਾ, ਕੂਲਰ ਦਾ ਇੰਤਜਾਮ ਨਹੀਂ ਸੀ। ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਸੀ, ਰੁਮਾਲ ਰਾਹੀਂ ਹੀ ਹਵਾ ਲਈ ਜਾ ਰਹੀ ਸੀ।
ਇੰਨਾਂ ਹੀ ਨਹੀਂ ਕੁਰਸੀਆਂ ਦੀ ਘਾਟ ਲੋਕਾਂ ਲਈ ਖਾਸਕਰ ਔਰਤਾਂ, ਬੱਚਿਆਂ, ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਲਈ ਪਰੇਸ਼ਾਨੀ ਦਾ ਕਾਰਣ ਬਣਿਆ। ਜਿਕਰਯੋਗ ਹੈ ਕਿ ਇੱਕ ਦਿਵਿਆਂਗ ਵਿਅਕਤੀ ਕੁਰਸੀ ਲੱਭਦਾ ਰਿਹਾ, ਪਰ ਉਸ ਨੂੰ ਇੱਕ ਕੁਰਸੀ ਤੱਕ ਨਹੀਂ ਮਿਲੀ, ਉਥੇ ਹੀ ਬਜ਼ੁਰਗ, ਬੱਚੇ, ਮਹਿਲਾਵਾਂ ਨੂੰ ਕੁਰਸੀਆਂ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਖੜ੍ਹੇ ਹੋਕੇ ਹੀ ਪ੍ਰੋਗਰਾਮ ਵੇਖਿਆ ਅਤੇ ਅਜ਼ਾਦੀ ਦਿਹਾੜੇ ਦੀ ਖੁਸ਼ੀ ਸਾਂਝੀ ਕੀਤੀ। ਬਜ਼ੁਰਗਾਂ ਨੇ ਕਿਹਾ ਕਿ ਜਿੱਥੇ ਅਫ਼ਸਰ ਬੈਠੇ ਹਨ। ਉਨ੍ਹਾਂ ਕੋਲ ਕੂਲਰ ਪੱਖੇ ਲਾਏ ਹਨ, ਪਰ ਲੋਕਾਂ ਦੀ ਪਰਵਾਹ ਨਹੀਂ, ਸ਼ਾਇਦ ਅਫ਼ਸਰਾਂ ਨੂੰ ਜਿਆਦਾ ਗਰਮੀ ਲੱਗਦੀ ਹੈ।