
ਸੋਸ਼ਲ ਮੀਡੀਆ ‘ਤੇ ਇਕ ਮਹਿਲਾ ਈ-ਰਿਕਸ਼ਾ ਚਾਲਕ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਔਰਤ ਟ੍ਰੈਫਿਕ ਪੁਲਸ ਅਧਿਕਾਰੀ ਨੂੰ ਚੱਪਲਾਂ ਨਾਲ ਕੁੱਟ ਰਹੀ ਹੈ। ਮੰਗਲਵਾਰ ਨੂੰ ਦਿਨ ਦਿਹਾੜੇ ਵਾਪਰੀ ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ। ਵੀਡੀਓ ‘ਚ ਔਰਤਾਂ ਲੋਕਾਂ ਦੀ ਭੀੜ ‘ਚ ਪੁਲਸ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟਦੀਆਂ ਨਜ਼ਰ ਆ ਰਹੀਆਂ ਹਨ।
ਖਬਰਾਂ ਮੁਤਾਬਕ ਪੁਲਸ ਕਰਮਚਾਰੀ ਨੇ ਮਹਿਲਾ ਨੂੰ ਆਪਣਾ ਈ-ਰਿਕਸ਼ਾ ਸਾਈਡ ‘ਤੇ ਖੜ੍ਹਾ ਕਰਨ ਲਈ ਕਿਹਾ ਸੀ। ਦਰਅਸਲ ਉਸ ਦਾ ਈ-ਰਿਕਸ਼ਾ ਸੜਕ ਨੂੰ ਜਾਮ ਕਰ ਰਿਹਾ ਸੀ। ਇਸ ਤੋਂ ਔਰਤ ਇੰਨੀ ਗੁੱਸੇ ‘ਚ ਆ ਗਈ ਕਿ ਉਸ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਪੁਲਸ ਅਧਿਕਾਰੀ ਨੂੰ ਧੱਕਾ ਦੇ ਦਿੱਤਾ।
ਪੁਲਿਸ ਵਾਲੇ ਨੇ ਵੀ ਆਪਣੇ ਆਪ ਨੂੰ ਬਚਾਉਣ ਲਈ ਹੱਥ ਖੜ੍ਹੇ ਕਰ ਦਿੱਤੇ ਅਤੇ ਆਖਰਕਾਰ ਉਥੋਂ ਤੁਰਦਾ ਦੇਖਿਆ ਗਿਆ।
ਘਟਨਾ ਦੀ ਸ਼ਿਕਾਇਤ ਇੰਦਰਾਪੁਰਮ ਥਾਣੇ ‘ਚ ਦਰਜ ਕੀਤੀ ਗਈ ਹੈ। ਟ੍ਰੈਫਿਕ ਪੁਲਸ ਦੀ ਸ਼ਿਕਾਇਤ ‘ਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰਤ ਤੋਂ ਬਿਨਾਂ ਜਾਇਜ਼ ਨੰਬਰ ਪਲੇਟ ਦੇ ਈ-ਰਿਕਸ਼ਾ ਚਲਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।