India
ਇਕ ਜੰਗ ਹੋਈ ਖਤਮ ਹੁਣ ਦੂਜੀ ‘ਜੰਗ’ ਹੋਈ ਸ਼ੁਰੂ, ਜਾਣੋ ਕੀ ਹੈ ਮਾਮਲਾ
One war is over, now another 'war' has begun

ਜੰਗ ਨੂੰ ਰੁਕੇ ਅਜੇ 24 ਘੰਟੇ ਵੀ ਨਹੀਂ ਹੋਏ ਕਿ ਹੁਣ ਇੱਕ ਨਵਾਂ ਮੋਰਚਾ ਖੁੱਲ੍ਹ ਗਿਆ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਆਹਮੋ ਸਾਹਮਣੇ ਹਨ। ਦਰਅਸਲ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਮੋਦੀ ਸਰਕਾਰ BBMB ਕੋਲੋਂ ਹਰਿਆਣਾ ਨੂੰ ਪਾਣੀ ਦਵਾਉਂਣਾ ਚਾਹੁੰਦੀ ਹੈ। ਜਿਸ ਕਾਰਨ BBMB ਦੇ ਅਧਿਕਾਰੀ ਪਾਣੀ ਛੱਡਣ ਲਈ ਨੰਗਲ ਹੈੱਡਵਰਕਸ ਤੇ ਪਹੁੰਚੇ ਹਨ। ਜਦੋਂ ਇਸ ਗੱਲ ਦੀ ਭਣਕ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਲੱਗੀ ਤਾਂ ਉਹਨਾਂ ਨੇ ਉੱਥੇ ਆਕੇ ਧਰਨਾ ਲਗਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਧੱਕੇ ਨਾਲ ਪਾਣੀ ਛੱਡਣ ਨਹੀਂ ਦੇਣਗੇ।

ਆਮ ਆਦਮੀ ਪਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਅਨੁਸਾਰ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਦੇ ਹੱਕਾਂ ਉੱਪਰ ਡਾਕਾ ਮਾਰਨਾ ਚਾਹੁੰਦੀ ਹੈ ਅਤੇ ਇੱਕ ਵਾਰ ਮੁੜ ਧੱਕੇ ਨਾਲ ਪਾਣੀ ਖੋਹਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਸਰਕਾਰ ਦੇ ਇਸ਼ਾਰਿਆਂ ਉੱਪਰ ਹੀ ਅਧਿਕਾਰੀ ਪਾਣੀ ਛੱਡਣ ਲਈ ਨੰਗਲ ਡੈਮ ਵਿਖੇ ਪਹੁੰਚੇ ਹਨ।