ਆਗਰਾ ਜ਼ਿਲ੍ਹੇ ਵਿਚ ਇਕ ਡਾਕਟਰ ਨੇ ਆਪਣੀ ਨਵੀਂ ਨਵੇਲੀ ਦੁਲਹਨ ਬਾਰੇ ਅਜਿਹਾ ਖੁਲਾਸਾ ਕੀਤਾ ਕਿ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਸੁਹਾਗਰਾਤ ‘ਤੇ ਦੁਲਹਨ ਨੇ ਉਸ ਤੋਂ 50 ਲੱਖ ਰੁਪਏ ਦੀ ਡਿਮਾਂਡ ਕੀਤੀ। ਇਸ ਦੇ ਬਾਅਦ ਉਹ ਡਾਕਟਰ ਨੂੰ ਧਮਕਾਉਣ ਲੱਗੀ। ਇਸ ਨਾਲ ਡਾਕਟਰ ਦਹਿਸ਼ਤ ਵਿਚ ਆ ਗਿਆ। ਉਸ ਨੇ ਥਾਣੇ ਵਿਚ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਦੇ ਬਾਅਦ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਆਗਰਾ ਦੇ ਥਾਣਾ ਸ਼ਾਹਗੰਜ ਖੇਤਰ ਦੇ ਰਹਿਣ ਵਾਲੇ ਡਾਕਟਰ ਨਾਲ ਵਿਆਹ ਦੇ ਨਾਂ ‘ਤੇ ਵੱਡਾ ਧੋਖਾ ਹੋਇਆ। ਵੈੱਬਸਾਈਟ ‘ਤੇ ਮਿਲੀ ਜੀਵਨ ਸਾਥੀ ਨਾਲ ਡਾਕਟਰ ਨੇ ਵਿਆਹ ਤਾਂ ਕਰਵਾ ਲਿਆ ਪਰ ਸੁਹਾਗਰਾਤ ‘ਤੇ ਹੀ ਉਸ ਦੀ ਹਕੀਕਤ ਸਾਹਮਣੇ ਆ ਗਈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਪਤਨੀ ਉਸ ਕੋਲੋਂ 50 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਰਕਮ ਨਾ ਦੇਣ ‘ਤੇ ਉਹ ਉਸ ਨੂੰ ਧਮਕੀ ਦੇਣ ਲੱਗੀ।
ਪੀੜਤ ਡਾਕਟਰ ਨੇ ਦੱਸਿਆ ਕਿ ਪਹਿਲਾਂ ਪਤਨੀ ਤੋਂ ਮਿਲੀ ਧੋਖੇ ਦੇ ਨਾਲ ਵੈੱਬਸਾਈਟ ‘ਤੇ ਉਸ ਨੇ ਰਿਸ਼ਤਾ ਦੇਖਿਆ ਸੀ ਜਿਸ ਦੇ ਬਾਅਦ ਨਵੀਂ ਕੁੜੀ ਨਾਲ ਉਸ ਦੀ ਮੁਲਾਕਾਤ ਹੋਈ। ਉਸ ਨੇ ਖੁਦ ਨੂੰ ਟੀਚਰ ਦੱਸਿਆ। ਉਹ ਵਿਆਹ ਕਰਨ ਲਈ ਰਾਜੀ ਹੋ ਗਿਆ। ਵਿਆਹ ਦੇ ਬਾਅਦ ਪਤਨੀ ਨੇ ਜਦੋਂ ਉਸ ਤੋਂ 50 ਲੱਖ ਰੁਪਏ ਮੰਗੇ ਤਾਂ ਉਸ ਨੇ ਮਨ੍ਹਾ ਕਰ ਦਿੱਤਾ।