
ਲੁਧਿਆਣਾ ਵਿਚ ਦਵਾਈਆਂ ਦੇ ਸਭ ਤੋਂ ਵੱਡੇ ਸਮੂਹ ਗੁਰਮੇਲ ਮੈਡੀਕਲ ਦੀਆਂ ਦੁਕਾਨਾਂ ਅਤੇ ਦਫਤਰਾਂ ਵਿਚ ਅੱਜ 24 ਅਗਸਤ ਨੂੰ ਸਵੇਰੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਸਵੇਰੇ 9 ਵਜੇ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਛਾਪੇਮਾਰੀ ਮੁੱਖ ਤੌਰ ਤੇ ਗੁਰਮੇਲ ਮੈਡੀਕਲ ਦੇ ਪਿੰਡੀ ਸਟਰੀਟ ਵਿਚ ਬਣੇ ਦਫਤਰ ਅਤੇ ਦੂਸਰੇ ਅਲਗ ਅਲਗ ਇਲਾਕਿਆਂ ਵਿਚ ਸਥਿਤ ਦਫਤਰਾਂ ਵਿਚ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਗੁਰਮੇਲ ਮੈਡੀਕਲ ਦੇ ਮੁਖੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮੰਨੇ ਜਾ ਰਹੇ ਹਨ।