EducationPunjab

ਇਨੋਸੈਂਟ ਹਾਰਟਸ ਗਰੁੱਪ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਇਨੋਸੈਂਟ ਹਾਰਟਸ ਗਰੁੱਪ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ |

ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਅਪ੍ਰੈਲ 2022 ਦੀ ਆਈਕੇਜੀ-ਪੀਟੀਯੂ ਪ੍ਰੀਖਿਆ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੈਂਪਸ ਦਾ ਨਾਮ ਰੌਸ਼ਨ ਕੀਤਾ। ਲਗਭਗ 20 ਵਿਦਿਆਰਥੀਆਂ ਨੇ 9 SGPA ਤੋਂ ਵੱਧ ਅਤੇ 40 ਵਿਦਿਆਰਥੀਆਂ ਨੇ 8 SGPA ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਹ ਪ੍ਰਾਪਤੀ ਮਿਆਰੀ ਸਿੱਖਿਆ ਨੀਤੀ, ਫੈਕਲਟੀ ਦੀ ਪ੍ਰੇਰਣਾ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਨਿਰੰਤਰ ਮਿਹਨਤ ਨਾਲ ਸੰਭਵ ਹੋਈ ।
ਬੀ.ਐਸ.ਸੀ. ਐਗਰੀਕਲਚਰ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਅਰਵਿੰਦਰ ਕੌਰ ਅਤੇ ਝਲਕ ਨੰਦਾ ਨੇ 9.09 ਅਤੇ 9.0 ਐਸਜੀਪੀਏ, ਬਲਦੀਪ ਕੌਰ ਨੇ 8.5 ਐਸਜੀਪੀਏ ਅਤੇ ਗੌਤਮ ਕੁਮਾਰ ਨੇ 8.32 ਐਸਜੀਪੀਏ ਪ੍ਰਾਪਤ ਕੀਤੇ।
ਖੁਸ਼ਬੂ ਨੇ ਬੀ.ਐਸ.ਸੀ. ਐਗਰੀਕਲਚਰ ਛੇਵੇਂ ਸਮੈਸਟਰ ਵਿੱਚ  9.46 ਐਸਜੀਪੀਏ, ਨਿਖਿਲ ਕੁਮਾਰ ਨੇ 9.29 ਐਸਜੀਪੀਏ, ਸੁਨੀਲ ਕੁਮਾਰ ਅਤੇ ਅੰਸ਼ ਸ਼ਰਮਾ ਨੇ 9.13 ਐਸਜੀਪੀਏ ਪ੍ਰਾਪਤ ਕੀਤੇ। ਰਵੀ, ਸਚਿਨ, ਸੌਰਭ ਅਤੇ ਵਿੱਕੀ ਨੇ 9.0 SGPA ਪ੍ਰਾਪਤ ਕੀਤੇ। ਧਰਮਿੰਦਰ ਨੇ 8.96 SGPA, ਚੰਦਰਦੀਪ ਅਤੇ ਮਨੀਸ਼ ਨੇ 8.7 SGPA ਅਤੇ ਸਿਧਾਰਥ, ਮਾਨਵ, ਸੌਰਭ ਕੁਮਾਰ ਅਤੇ ਰੋਹਿਤ ਨੇ ਕ੍ਰਮਵਰ 8.67,8.46, 8.38 ਅਤੇ 8.25 SGPA ਪ੍ਰਾਪਤ ਕੀਤੇ।
ਬੀ.ਐਸ.ਸੀ. ਐਮ ਐਲ ਐਸ ਚੌਥੇ ਸਮੈਸਟਰ ਦੀ ਵਿਦਿਆਰਥਣ ਪ੍ਰਭਸਿਮਰਨ ਕੌਰ ਨੇ 9.14 ਐਸਜੀਪੀਏ, ਰਾਜਵੀਰ ਕੌਰ ਨੇ 8.67 ਐਸਜੀਪੀਏ, ਰਜਨੀਸ਼ ਕੁਮਾਰ ਨੇ 8.10 ਐਸਜੀਪੀਏ ਅਤੇ ਰਿਪਾਂਸ਼ੂ ਸ਼ਰਮਾ ਨੇ 8.0 ਐਸਜੀਪੀਏ ਪ੍ਰਾਪਤ ਕੀਤੇ।
ਬੀਐਚਐਮਸੀਟੀ ਦੂਜੇ ਸਮੈਸਟਰ ਦੀ ਵਿਦਿਆਰਥਣ ਖੁਸ਼ੀ ਨੇ 8.71 ਐਸਜੀਪੀਏ, ਸਿਮਰਨਪ੍ਰੀਤ ਅਤੇ ਸੁਖਜੀਤ ਕੌਰ ਨੇ 8.5 ਐਸਜੀਪੀਏ, ਸੰਜੀਤ ਨੇ 8.33 ਅਤੇ ਪੀਯੂਸ਼ ਸ਼ਰਮਾ ਨੇ 8.19 ਐਸਜੀਪੀਏ ਪ੍ਰਾਪਤ ਕੀਤੇ।
ਬੀਟੀਟੀਐਮ ਛੇਵੇਂ ਸਮੈਸਟਰ ਵਿੱਚ ਕਵਿਤਾ ਨੇ 8.61 ਐਸਜੀਪੀਏ, ਪ੍ਰੀਤੀ ਸ਼ਰਮਾ ਨੇ 8.32 ਐਸਜੀਪੀਏ ਅਤੇ ਅੰਗਦਵੀਰ ਸਿੰਘ ਨੇ 8.21 ਐਸਜੀਪੀਏ ਪ੍ਰਾਪਤ ਕੀਤੇ।
ਬੀ.ਕਾਮ ਦੂਜੇ ਸਮੈਸਟਰ ਦੀ ਸੁਹਾਨੀ ਜੈਨ ਨੇ 9.05 ਐਸਜੀਪੀਏ, ਸੌਰਭ ਨੇ 8.38 ਐਸਜੀਪੀਏ ਅਤੇ ਰੀਨਾ ਰਾਣੀ ਨੇ 8.19 ਐਸਜੀਪੀਏ ਪ੍ਰਾਪਤ ਕੀਤੇ।
ਬੀ.ਕਾਮ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਅਲੀਜ਼ਾ, ਕਨਿਸ਼ਕਾ, ਸੋਨੀਆ ਅਤੇ ਅਸ਼ਨੀਤ ਕੌਰ ਨੇ ਕ੍ਰਮਵਾਰ 9.04, 8.74, 8.30 ਅਤੇ 8.07 ਐਸ.ਜੀ.ਪੀ.ਏ. ਪ੍ਰਾਪਤ ਕੀਤੇ।
ਬੀਬੀਏ ਦੂਜੇ ਸਮੈਸਟਰ ਦੀ ਸੁਖਵੀਰ ਕੌਰ ਨੇ 9.33 ਐਸਜੀਪੀਏ, ਖੁਸ਼ਬੂ ਅਤੇ ਕੋਮਲ ਨੇ 9.05 ਐਸਜੀਪੀਏ, ਸੰਜਨਾ ਅਤੇ ਅਮਨਪ੍ਰੀਤ ਨੇ 8.48 ਐਸਜੀਪੀਏ, ਅਨੁਰੀਤ ਕੌਰ ਅਤੇ ਅਕਾਂਸ਼ਾ ਨੇ ਕ੍ਰਮਵਾਰ 8.19, 8.10 ਐਸਜੀਪੀਏ ਪ੍ਰਾਪਤ ਕੀਤੇ।
ਬੀਬੀਏ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਸਿਮਰਨਪ੍ਰੀਤ ਕੌਰ, ਸਿਮਰਨ ਅਤੇ ਮੁਸਕਾਨ ਨੇ ਕ੍ਰਮਵਾਰ 8.52, 8.26 ਅਤੇ 8.07 ਐਸਜੀਪੀਏ ਪ੍ਰਾਪਤ ਕੀਤੇ।
ਐਮਬੀਏ ਦੂਜੇ ਸਮੈਸਟਰ ਦੀ ਅੰਕਿਤਾ ਨੇ 8.33 ਐਸ.ਜੀ.ਪੀ.ਏ. ਪ੍ਰਾਪਤ ਕੀਤੇ।
ਬੀਸੀਏ ਦੂਜੇ ਸਮੈਸਟਰ ਦੀ ਵਿਦਿਆਰਥਣ ਡੇਜ਼ੀ ਨੇ 9.52, ਮਨਪ੍ਰੀਤ ਕੌਰ ਨੇ 9.33, ਆਕਾਸ਼ ਨੇ 8.95 ਅਤੇ ਹਰਸ਼ਦੀਪ ਨੇ 8.76 ਐਸਜੀਪੀਏ ਪ੍ਰਾਪਤ ਕੀਤੇ।
ਬੀਸੀਏ ਚੌਥੇ ਸਮੈਸਟਰ ਦੀ ਰਾਧਿਕਾ, ਮਨੀਸ਼ਾ ਅਤੇ ਗੁਰਪ੍ਰੀਤ ਕੌਰ ਨੇ ਕ੍ਰਮਵਾਰ 8.83, 8.65 ਅਤੇ 8.22 ਐਸਜੀਪੀਏ ਪ੍ਰਾਪਤ ਕੀਤੇ।
ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਅਤੇ ਸਾਰੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published.

Back to top button