
ਪੰਜਾਬ ਵਿਚ ਪੀ ਸੀ ਐਸ ਤੇ ਆਈ ਏ ਐਸ ਅਫਸਰਾਂ ਦਾ ਸਰਕਾਰ ਨਾਲ ਟਕਰਾਅ ਬਣ ਗਿਆ ਹੈ ਪਰ ਰਾਜ ਦੀਆਂ ਤਿੰਲ ਗੈਰ ਸਰਕਾਰੀ ਸੰਸਥਾਵਾਂ (ਐਨ ਜੀ ਓਜ਼) ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਅਫਸਰਾਂ ਦੇ ਦਬਾਅ ਹੇਠ ਨਾ ਆਉਣ। ਇਹਨਾਂ ਸੰਸਥਾਵਾਂ ਵਿਚ ਪੰਜਾਬ ਅਗੇਂਸਟ ਕਰੱਪਸ਼ਨ, ਫਿਲਿਪਸ ਇੰਪਲਾਈਜ਼ ਯੂਨੀਅਨ ਅਤੇ ਪੰਜਾਬੀ ਮੰਚ ਨੇ ’ਭ੍ਰਿਸ਼ਟ’ ਅਫਸਰਾਂ ਦੇ ਖਿਲਾਫ ਸੂਬੇ ਭਰ ਵਿਚ ਲਾਮਬੱਧੀ ਦਾ ਸੱਦਾ ਦਿੱਤਾ ਹੈ