ਇਮੀਗ੍ਰੇਸ਼ਨ ਕੰਪਨੀ 500 ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ, ਕੰਪਨੀ ਮਾਲਕ ਖ਼ਿਲਾਫ਼ FIR ਦਰਜ
Immigration company escaped by cheating 500 students of crores of rupees, FIR filed against company owner
ਖੰਨਾ ਦੀ ਜੀਟੀਬੀ ਮਾਰਕੀਟ ‘ਚ ਸਥਾਪਿਤ ਕਾਸਟ-ਅਵੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ 500 ਤੋਂ ਵੱਧ ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਪੁਲਿਸ ਨੇ ਕੰਪਨੀ ਮਾਲਕ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਤੀਜੀ ਐਫਆਈਆਰ ਦਰਜ ਕਰ ਲਈ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੰਪਨੀ ਤੋਂ ਪ੍ਰਭਾਵਿਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਐੱਸਐੱਸਪੀ ਖੰਨਾ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਗ੍ਰਿਫ਼ਤਾਰੀ ਨਾ ਹੋਣ ’ਤੇ ਸੜਕ ਜਾਮ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ।
6 ਅਪ੍ਰੈਲ ਨੂੰ ਥਾਣਾ ਸਿਟੀ-2 ‘ਚ ਕੰਪਨੀ ਮਾਲਕ ਗੁਰਪ੍ਰੀਤ ਸਿੰਘ ਬੈਨੀਪਾਲ ਵਾਸੀ ਮਕਾਨ ਨੰਬਰ 7, ਨੇੜੇ ਫਰੈਂਡਜ਼ ਕਲੋਨੀ, ਨੇੜੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੀ ਰੀਨਾ ਵਾਸੀ ਰੀਨਾ ਦੀ ਸ਼ਿਕਾਇਤ ’ਤੇ, ਜਸਵਿੰਦਰ ਕੌਰ ਉਰਫ਼ ਫਾਟਕ, ਨੇੜੇ ਫਰੈਂਡਜ਼ ਕਲੋਨੀ ਰਮਨ ਬਾਜਵਾ ਉਰਫ਼ ਰਮਨਦੀਪ ਕੌਰ ਵਾਸੀ ਪੋਲੋ ਗਰਾਊਂਡ ਕਲੋਨੀ ਸਾਹਮਣੇ, ਪਟਿਆਲਾ ਅਤੇ ਤੇਜਾ ਸਿੰਘ ਵਾਸੀ ਕੂਹਲੀ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਗੁਰਪ੍ਰੀਤ ਸਿੰਘ ਬੈਨੀਪਾਲ ਅਤੇ ਤੇਜਾ ਸਿੰਘ ਦੇ ਨਾਂ ਵੀ ਪਹਿਲਾਂ ਦਰਜ ਹੋਈਆਂ ਦੋਵਾਂ ਐਫਆਈਆਰਜ਼ ਵਿੱਚ ਸ਼ਾਮਲ ਹਨ। ਸ਼ਿਕਾਇਤਕਰਤਾ ਰੀਨਾ ਅਨੁਸਾਰ ਉਸ ਨਾਲ 4 ਲੱਖ 52 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ।
ਪੁਲਿਸ ਵੱਲੋਂ ਦਰਜ ਕੀਤੀ ਪਹਿਲੀ ਐਫਆਈਆਰ ‘ਚ ਅੰਮ੍ਰਿਤਪਾਲ ਸਿੰਘ ਵਾਸੀ ਪਟਿਆਲਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਕਾਸਟ ਵੇਅ ਕੰਪਨੀ ਅਤੇ ਇਸ ਦੇ ਮਾਲਕ ਦੇ ਡੂੰਘੇ ਭੇਦ ਖੋਲ੍ਹ ਰਿਹਾ ਹੈ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੇ ਪੁਲਿਸ ਨੂੰ ਖੁਲਾਸਾ ਕੀਤਾ ਕਿ ਗੁਰਪ੍ਰੀਤ ਸਿੰਘ ਬੈਨੀਪਾਲ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਵੀ ਪੰਜਾਬ ‘ਚ ਦੋ ਕੰਪਨੀਆਂ ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਨ੍ਹਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਕਈ ਅਰਜ਼ੀਆਂ ਪੈਂਡਿੰਗ ਹਨ। ਅੰਮ੍ਰਿਤਪਾਲ ਦੇ ਇਸ਼ਾਰੇ ‘ਤੇ ਖੰਨਾ ਪੁਲਿਸ ਨੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ।
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਥਾਣਾ ਸਿਟੀ 2 ‘ਚ ਕਾਸਟ ਵੇਅ ਕੰਪਨੀ ਦੇ ਮਾਲਕ ਤੇਜਾ ਸਿੰਘ, ਵਾਸੀ ਕੁਹਾਲੀ ਕਲਾਂ ਅਤੇ ਸੁਖਪ੍ਰੀਤ ਕੌਰ ਖ਼ਿਲਾਫ਼ ਆਈਪੀਸੀ ਦੀ ਧਾਰਾ 420, 120ਬੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਰਿਮਾਂਡ ’ਤੇ ਲਿਆ ਗਿਆ ਸੀ। ਉਹ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਸੀ।
ਧੋਖਾਧੜੀ ਦੇ ਇਸ ਮਾਮਲੇ ‘ਚ ਸ਼ੁੱਕਰਵਾਰ ਨੂੰ ਥਾਣਾ ਸਿਟੀ 2 ‘ਚ ਸੁਸ਼ਮਾ ਦੇਵੀ ਵਾਸੀ ਪਾਹਲੇਵਾਲ (ਹੁਸ਼ਿਆਰਪੁਰ) ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਾਸਟ ਵੇਅ ਇਮੀਗ੍ਰੇਸ਼ਨ ਸਰਵਿਸਿਜ਼ ਜੀ.ਟੀ.ਬੀ.ਮਾਰਕਿਟ ਖੰਨਾ ਦੇ ਮਾਲਕ ਗੁਰਪ੍ਰੀਤ ਸਿੰਘ ਬੈਨੀਪਾਲ, ਰੋਮੀ ਡੀਲਿੰਗ ਕਲਰਕ, ਐੱਸ. ਪੰਕਜ, ਅੰਮ੍ਰਿਤਾ ਕੌਰ, ਨਵਨੀਤ ਕੌਰ, ਹਰਿੰਦਰ ਸਿੰਘ ਵਾਸੀ ਨਾਭਾ, ਜਸਪਿੰਦਰ ਸਿੰਘ, ਤੇਜਾ ਸਿੰਘ ਵਾਸੀ ਕੂਹਲੀ ਕਲਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।