ਹਰੀ ਇਲਾਇਚੀ ਦੇਖਣ ਵਿਚ ਜਿੰਨੀ ਛੋਟੀ ਹੁੰਦੀ ਹੈ, ਉਸ ਦੇ ਗੁਣ ਵੀ ਜ਼ਿਆਦਾ ਹੁੰਦੇ ਹਨ। ਰਾਤ ਸਮੇਂ ਇਲਾਇਚੀ ਖਾ ਕੇ ਸੌਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ।
ਸੌਣ ਤੋਂ ਪਹਿਲਾਂ ਦੋ ਇਲਾਇਚੀ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਸਿਰ ਦਰਦ ਹੋਣ ‘ਤੇ ਛੋਟੀ ਇਲਾਇਚੀ ਦਾ ਪੇਸਟ ਬਣਾ ਕੇ ਉਸ ਨੂੰ ਮੱਥੇ ‘ਤੇ ਲਾਵੋ। ਇਸ ਨਾਲ ਤਹਾਡਾ ਸਿਰਦਰਦ ਕੁੱਝ ਪਲ ਵਿਚ ਠੀਕ ਹੋ ਜਾਵੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਸਵੇਰ ਸਮੇਂ 1 ਇਲਾਇਚੀ ਚਬਾ ਕੇ ਖਾਣ ਮਗਰੋਂ ਕੋਸਾ ਪਾਣੀ ਪੀਉ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਅਤੇ ਬੈਠੀ ਹੋਈ ਆਵਾਜ਼ ਠੀਕ ਹੋ ਜਾਵੇਗੀ। ਜੇਕਰ ਤੁਹਾਨੂੰ ਗਲੇ ਦੀ ਸੋਜ ਰਹਿੰਦੀ ਹੈ ਤਾਂ ਤੁਸੀਂ ਮੂਲੀ ਦੇ ਪਾਣੀ ਵਿਚ ਇਲਾਇਚੀ ਪੀਸ ਕੇ ਪੀਉ। ਅਜਿਹਾ ਕਰਨ ਨਾਲ ਗਲੇ ਦੀ ਸੋਜ ਠੀਕ ਹੋ ਜਾਵੇਗੀ।
ਰਾਤ ਨੂੰ ਦੋ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਕਦੇ ਨਹੀਂ ਹੁੰਦੀ। ਇਸ ਨਾਲ ਪਾਚਣ ਸ਼ਕਤੀ ਅਤੇ ਪੁਰਾਣੀ ਤੋਂ ਪੁਰਾਣੀ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ।