
ਚੀਨ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਔਰਤ ਨੇ ਆਪਣੀ 20 ਕਰੋੜ ਰੁਪਏ ਦੀ ਜਾਇਦਾਦ ਕੁੱਤੇ ਬਿੱਲੀਆਂ ਦੇ ਨਾਮ ਕਰ ਦਿੱਤੀ ਹੈ। ਸ਼ੰਘਾਈ ਦੀ ਰਹਿਣ ਵਾਲੀ ਲਿਓ ਦਾ ਕਹਿਣਾ ਹੈ ਕਿ ਉਸਦੇ ਬੱਚੇ ਕਦੇ ਉਸਦੀ ਦੇਖਭਾਲ ਕਰਨ ਅਤੇ ਹਾਲਚਾਲ ਪੁੱਛਣ ਤੱਕ ਨਹੀਂ ਆਉਂਦੇ। ਬੁਢਾਪੇ ਵਿੱਚ ਕੇਵਲ ਉਸਦੇ ਪਾਲਤੂ ਜਾਨਵਰ ਹੀ ਉਸਦਾ ਸਾਥ ਦਿੰਦੇ ਹਨ। ਇਸ ਲਈ ਉਸਦੇ ਪੁੱਤ ਅਤੇ ਧੀਆਂ ਇਸ ਲਾਇਕ ਨਹੀਂ ਹਨ ਕਿ ਉਨ੍ਹਾਂ ਦੇ ਨਾਮ ਸੰਪਤੀ ਕੀਤੀ ਜਾਵੇ।
ਇਸ ਕੰਮ ਲਈ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਕਿ ਚੀਨ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਜਾਨਵਰਾਂ ਦੇ ਨਾਮ ਵਸੀਅਤ ਨਹੀਂ ਕਰਵਾ ਸਕਦਾ। ਸਾਊਥ ਚਾਇਨਾ ਦੇ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਜਦੋਂ ਆਪਣੀ ਪੂਰੀ ਦੌਲਤ ਆਪਣੇ ਪਾਲਤੂ ਕੁੱਤੇ-ਬਿੱਲੀਆਂ ਦੇ ਨਾਮ ਕਰਨ ਦੀ ਇੱਛਾ ਪ੍ਰਗਟਾਈ ਤਾਂ ਜਾਣਕਾਰਾਂ ਨੇ ਕਿਹਾ ਕਿ ਕਾਨੂੰਨ ਇਸਦੀ ਆਗਿਆ ਨਹੀਂ ਦਿੰਦਾ। ਪਰ ਮਹਿਲਾ ਦਾ ਕਹਿਣਾ ਸੀ ਕਿ ਜਦੋਂ ਉਹ ਬਿਮਾਰ ਸੀ ਤਾਂ ਉਦੋਂ ਉਸਦੇ ਬੱਚੇ ਉਸ ਦੀ ਦੇਖਭਾਲ ਲਈ ਨਹੀਂ ਆਏ।