
ਨਰਿੰਦਰ ਕੌਰ ਭਰਾਜ ਦਾ ਵਿਆਹ ਮਨਦੀਪ ਲੱਖੇਵਾਲ ਨਾਂਅ ਦੇ ਸਖ਼ਸ਼ ਨਾਲ ਹੋਣ ਜਾ ਰਿਹਾ ਹੈ। ਮੀਡਿਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਵਿਆਹ ਹੋਣ ਜਾ ਰਿਹਾ ਹੈ। ਇਸ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋ ਸਕਦੇ ਹਨ। ਦੱਸ ਦਈਏ ਕਿ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ। ਭਰਾਜ ਨੇ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਵਿਜੇਇੰਦਰ ਸਿੰਗਲਾ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।