Punjab

ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਬਿਰਧ ਆਸ਼ਰਮ ਸਪਰੋੜ ਵਿਖੇ ਦੀਵਾਲੀ ਦੇ ਸਬੰਧ ‘ਚ ਕਰਵਾਇਆ ਸਮਾਗਮ

ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਬਿਰਧ ਆਸ਼ਰਮ ਸਪਰੋੜ ਵਿਖੇ ਦੀਵਾਲੀ ਦੇ ਸਬੰਧ ‘ਚ ਕਰਵਾਇਆ ਸਮਾਗਮ
* ਮਨੋਜ ਕੁਮਾਰ ਕੋਛੜ ਅਤੇ ਪਰਿਵਾਰ ਦਾ ਰਿਹਾ ਵਿਸ਼ੇਸ਼ ਸਹਿਯੋਗ
ਫਗਵਾੜਾ 19 ਅਕਤੂਬਰ (           ) ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਫਗਵਾੜਾ ਵਲੋਂ ਸੁਸਾਇਟੀ ਦੇ ਮੀਤ ਪ੍ਰਧਾਨ ਮਨੋਜ ਕੁਮਾਰ ਕੋਛੜ ਅਤੇ ਪਰਿਵਾਰ ਦੇ ਸਹਿਯੋਗ ਨਾਲ ਦੀਵਾਲੀ ਦੇ ਸਬੰਧ ‘ਚ ਪ੍ਰਭਾਵਸ਼ਾਲੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੋਕੇ ਆਸ਼ਰਮ ਦੇ ਬੱਚਿਆਂ ਨੂੰ ਦੀਵਾਲੀ ਦੀ ਮਿਠਾਈ ਅਤੇ ਹੋਰ ਖਾਣ-ਪੀਣ ਦੀ ਸਮੱਗਰੀ ਭੇਂਟ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਉਹਨਾਂ ਦੀ ਸੁਸਾਇਟੀ ਬਿਰਧ ਆਸ਼ਰਮ ਵਿਖੇ ਦੀਵਾਲੀ ਮਨਾਉਂਦੀ ਹੈ ਜਿਸਦਾ ਮਕਸਦ ਸਿਰਫ ਇਹੋ ਹੈ ਕਿ ਇੱਥੋਂ ਦੇ ਵਸਨੀਕਾਂ ਨੂੰ ਵੀ ਦੀਵਾਲੀ ਦੀ ਖੁਸ਼ੀ ‘ਚ ਸ਼ਾਮਲ ਕੀਤਾ ਜਾਵੇ। ਉਹਨਾਂ ਨੂੰ ਖੁਸ਼ੀ ਦੇ ਕੇ ਸੁਸਾਇਟੀ ਨੂੰ ਆਤਮਿਕ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ਦੱਸਿਆ ਕਿ ਇਸ ਵਾਰ ਦੇ ਸਮਾਗਮ ‘ਚ ਸੁਸਾਇਟੀ ਦੇ ਮੀਤ ਪ੍ਰਧਾਨ ਮਨੋਜ ਕੋਛੜ ਨੇ ਆਪਣੀ ਸਵਰਗਵਾਸੀ ਮਾਤਾ ਵਿਜੇ ਰਾਣੀ ਕੋਛੜ ਦੀ ਦੂਸਰੀ ਬਰਸੀ ਮੌਕੇ ਸ਼ਰਧਾਂਜਲੀ ਵਜੋਂ ਵਿਸ਼ੇਸ਼ ਸਹਿਯੋਗ ਕੀਤਾ ਹੈ ਜਿਸ ਦੇ ਲਈ ਉਹ ਸਮੂਹ ਕੋਛੜ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਜੋ ਵੀ ਲੋੜਵੰਦ ਬੱਚਾ, ਬਜੁਰਗ ਜਾਂ ਬੇਸਹਾਰਾ ਹੋਵੇ ਤਾਂ ਸੁਸਾਇਟੀ ਸਮੇਂ-ਸਮੇਂ ਸਿਰ ਉਹਨਾਂ ਦੀ ਮਦਦ ਕਰਦੀ ਹੈ। ਉਹਨਾਂ ਆਸ਼ਰਮ ਨੂੰ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਤਰ੍ਹਾਂ ਦੀ ਜਰੂਰਤ ਮਹਿਸੂਸ ਹੋਵੇ ਤਾਂ ਸੁਸਾਇਟੀ ਨੂੰ ਦੱਸਿਆ ਜਾਵੇ ਤਾਂ ਜੋ ਜਰੂਰਤ ਪੂਰੀ ਕਰਨ ਦਾ ਪ੍ਰਬੰਧ ਕੀਤਾ ਜਾ ਸਕੇ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਐਡਵੋਕੇਟ ਦਿਨੇਸ਼ ਲਖਨਪਾਲ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਹੁੰਦੇ ਰਹਿਣ ਚਾਹੀਦੇ ਹਨ ਤਾਂ ਜੋ ਆਸ਼ਰਮਾਂ ਦੇ ਵਸਨੀਕ ਅਤੇ ਖਾਸ ਤੌਰ ਤੇ ਬੱਚੇ ਆਪਣੇ ਆਪ ਨੂੰ ਸਾਡੇ ਸਮਾਜ ਤੋਂ ਵੱਖ ਨਾ ਸਮਝਦੇ ਹੋਏ ਆਪਣੇ ਆਪ ਨੂੰ ਸਮਾਜ ਦਾ ਹਿੱਸਾ ਮਹਿਸੂਸ ਕਰਨ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਹਰ ਲੋੜਮੰਦ ਦੀ ਆਪਣੀ ਸਰਮਥਾ ਅਨੁਸਾਰ ਮਦਦ ਜਰੂਰ ਕੀਤੀ ਜਾਵੇ। ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਪਤਵੰਤਿਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਸਲਵਿੰਦਰ ਸਿੰਘ ਜੱਸੀ ਵਲੋਂ ਨਿਭਾਈ ਗਈ। ਇਸ ਮੋਕੇ ਨੀਲਮ ਹਾਂਡਾ, ਪੂਜਾ ਸਾਹਨੀ, ਨੀਲਮ ਕੋਛੜ, ਪਰਵੀਨ ਕੁਮਾਰ, ਮਨਵੰਤ ਸਿੰਘ ਸਾਹਨੀ, ਅਮਰੀਕ ਸਿੰਘ ਖੁਰਮਪੁਰ, ਬਲਵਿੰਦਰ ਸਿੰਘ ਪਲਾਹੀ ਫੋਰਮੈਨ, ਗਿਆਨ ਚੰਦ ਚੌਕੜੀਆ, ਮਨੋਜ ਕੁਮਾਰ ਭਗਤ, ਦਲਵਿੰਦਰ ਸਿੰਘ ਰਾਮਗੜ੍ਹ ਆਦਿ ਹਾਜਰ ਸਨ।

Leave a Reply

Your email address will not be published.

Back to top button