ਇੰਨੋਸੈਂਟ ਹਾਰਟਸ ਗਰੁੱਪ ਨੇ ‘ਵਸੁਧੈਵ ਕੁਟੁੰਬਕਮ ਦੇ ਲਈ ਯੋਗ’ ਥੀਮ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ “ਦਿਸ਼ਾ- ਐਨ ਈਨੀਸ਼ੀਏਟਿਵ ” ਦੀ ਅਗਵਾਈ ਹੇਠ, ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵਿਖੇ ‘ਯੋਗ ਦੇ ਮਾਧਿਅਮ ਰਾਹੀਂ ਤੰਦਰੁਸਤੀ’ ਵਿਸ਼ੇ ‘ਤੇ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੈਸ਼ਨ ਵਿੱਚ ਇੰਨੋਸੈਂਟ ਹਾਰਟਸ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੇ ਭਾਗ ਲਿਆ। ਇਸ ਯੋਗਾ ਸੈਸ਼ਨ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਭਾਗ ਲਿਆ। ਸੈਸ਼ਨ ਦਾ ਸੰਚਾਲਨ ਸ਼੍ਰੀਮਤੀ ਸੋਨੀਆ ਐਰੋਨ ਅਤੇ ਸ਼੍ਰੀਮਤੀ ਮੀਨਾ ਗੁਪਤਾ, ਆਯੂਸ਼ ਮੰਤਰਾਲੇ ਅਤੇ ਸ਼੍ਰੀ ਸ਼੍ਰੀ ਸਕੂਲ ਆਫ ਯੋਗਾ ਤੋਂ ਪ੍ਰਮਾਣਿਤ ਯੋਗਾ ਇੰਸਟ੍ਰਕਟਰਾਂ ਦੁਆਰਾ ਕੀਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗਾ ਇੱਕ ਕਲਾ ਹੈ, ਇਹ ਸਿਹਤਮੰਦ ਜੀਵਨ ਜਿਊਣ ਦਾ ਵਿਗਿਆਨ ਹੈ। ਇਸ ਨਾਲ ਸਰੀਰ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ, ਤਾਕਤ ਅਤੇ ਲਚਕਤਾ ਆਉਂਦੀ ਹੈ। ਉਨ੍ਹਾਂ ਨੇ ਭੁਜੰਗ ਆਸਣ, ਵੀਰਭੱਦਰ ਆਸਣ, ਮਰਕਟ ਆਸਣ ਅਤੇ ਸੂਰਜ ਨਮਸਕਾਰ ਵਰਗੇ ਵੱਖ-ਵੱਖ ਆਸਣਾਂ ਨੂੰ ਕਰਨ ਦੀਆਂ ਉਚਿੱਤ ਤਕਨੀਕਾਂ ਸਿਖਾਈਆਂ। ਫਿਰ ਉਨ੍ਹਾਂ ਨੇ ਸਾਹ ਲੈਣ ਦੀ ਕਸਰਤ ਪ੍ਰਾਣਾਯਾਮ ‘ਤੇ ਧਿਆਨ ਦਿੱਤਾ। ਉਨ੍ਹਾਂ ਨੇ ਪ੍ਰਾਣਾਯਾਮ ‘ਅਨੁਲੋਮ-ਵਿਲੋਮ ਅਤੇ ਕਪਾਲਭਾਤੀ’ ਦਾ ਪ੍ਰਦਰਸ਼ਨ ਕੀਤਾ ਅਤੇ ਸਾਰਿਆਂ ਨੂੰ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀਮਤੀ ਸੋਨੀਆ ਐਰੋਨ ਨੇ ਹਰੇਕ ਆਸਣ ਅਤੇ ਪ੍ਰਾਣਾਯਾਮ ਦੇ ਲਾਭਾਂ ਬਾਰੇ ਦੱਸਿਆ। ਉਨ੍ਹਾਂ ਸਾਰਿਆਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕੀਤਾ।
ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ: ਅਨੂਪ ਬੌਰੀ ਨੇ ਕਿਹਾ ਕਿ ਚੰਗੀ ਸਿਹਤ ਹਰ ਕਿਸੇ ਦੀ ਪਹਿਲ ਹੋਣੀ ਚਾਹੀਦੀ ਹੈ | ਇਸ ਲਈ ਹਰ ਕਿਸੇ ਨੂੰ ਫਿੱਟ ਰਹਿਣ ਲਈ ਕੋਈ ਨਾ ਕੋਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੋਗ-ਵਿਗਿਆਨ ਇੱਕ ਅਧਿਆਤਮਿਕ ਅਨੁਸ਼ਾਸਨ ਹੈ, ਜੋ ਮਨ ਅਤੇ ਸਰੀਰ ਵਿੱਚ ਇਕਸੁਰਤਾ ਲਿਆਉਣ ਵਿੱਚ ਸਹਾਈ ਹੁੰਦਾ ਹੈ।