
ਇੰਨੋਸੈਂਟ ਹਾਰਟਸ ਦੀ ਸਟਾਰ ਗੀਤਾਂਜਲੀ ਨੇ ਟੀਵੀ ਰਿਐਲਿਟੀ ਸ਼ੋਅ ‘ਦ ਡਾਂਸ ਆਈਕਨ’ਦੀ ਰਹੀ ਜੇਤੂ–ਟਰਾਫੀ ਦੇ ਨਾਲ ਜਿੱਤਿਆ ਨਕਦ ਇਨਾਮ
ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਦੀ ਵਿਦਿਆਰਥਣ ਸਟਾਰ ਕਲਾਕਾਰ ਗੀਤਾਂਜਲੀ ਨੇ ਟੀ.ਵੀ. ਦੇ ਰਿਐਲਿਟੀ ਸ਼ੋਅ ‘ਦ ਡਾਂਸ ਆਈਕਨ’ ਜੋ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ,ਵਿੱਚ ਪਹਿਲਾ ਇਨਾਮ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ। ਇਸ ਰਿਐਲਿਟੀ ਸ਼ੋਅ ‘ਦ ਡਾਂਸ ਆਈਕਨ’ ਵਿੱਚ ਮਹਾਨ ਕੋਰੀਓਗ੍ਰਾਫਰ ਸ਼੍ਰੀ ਵੈਭਵ ਦਾਦਾ ਸੁਪਰ ਜੱਜ ਵੱਜੋਂ ਅਤੇ ਸ਼੍ਰੀ ਪਰਵੇਸ਼ ਰਾਣਾ ਅਤੇ ਸ਼੍ਰੀਮਤੀ ਪ੍ਰਨੀਤਾ ਨੇ ਮਾਸਟਰ ਜੱਜ ਵੱਜੋਂ ਆਪਣਾ ਫੈਸਲਾ ਸੁਣਾਇਆ।ਗੀਤਾਂਜਲੀ ਨੂੰ ਇੱਕ ਸੁੰਦਰ ਟਰਾਫੀ ਅਤੇ 51,000 ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸ਼ੋਅ ਨੈਸ਼ਨਲ ਚੈਨਲ ਜ਼ੀ ਸਲਾਮ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਗੀਤਾਂਜਲੀ ਲਈ ਇੰਨੀ ਉਚਾਈ ‘ਤੇ ਪਹੁੰਚਣ ਦੀ ਯਾਤਰਾ ਚੁਣੌਤੀਪੂਰਨ ਸੀ। ਉਸਦਾ ਪੂਰੇ ਭਾਰਤ ਵਿੱਚ ਆਡੀਸ਼ਨ ਰਾਊਂਡ ਵਿੱਚ ਚੁਣਾਵ ਹੋਇਆ ਹੈ। ਕੁੱਲ 2000 ਪ੍ਰਤੀਯੋਗੀਆਂ ਵਿੱਚੋਂ ਚੋਟੀ ਦੇ 10 ਪ੍ਰਤੀਯੋਗੀਆਂ ਵਿੱਚ ਸਥਾਨ ਪ੍ਰਾਪਤ ਕਰਨਾ, ਫਿਰ 8 ਫਾਈਨਲਿਸਟਾਂ ਵਿੱਚੋਂ ਅਤੇ ਜੇਤੂ ਟਰਾਫੀ ਪ੍ਰਾਪਤ ਕਰਨਾ ਆਪਣੇ ਆਪ ਦੇ ਨਾਲ-ਨਾਲ ਉਸਦੇ ਮਾਤਾ-ਪਿਤਾ ਅਤੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਗੀਤਾਂਜਲੀ ਨੂੰ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੁਰਸਕਾਰ ਮਿਲ ਚੁੱਕੇ ਹਨ।
ਮੈਨੇਜਮੈਂਟ ਅਤੇ ਸਕੂਲ ਪ੍ਰਿੰਸੀਪਲ ਨੇ ਗੀਤਾਂਜਲੀ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਸਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।