ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਦੇ ਇੰਨੋਕਿਡਜ਼ ਦੇ ਲਰਨਰਸ ਅਤੇ ਐਕਸਪਲੋਰਸ ਦੇ ਲਈ ‘ਬਲੋਸਮਿੰਗ ਪੁਆਇੰਟਸ’ ਥੀਮ ਤਹਿਤ ਅੰਗਰੇਜ਼ੀ ਕਵਿਤਾ ਪਾਠ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਉਦੇਸ਼ ਸਟੇਜ ਦੇ ਡਰ ਨੂੰ ਦੂਰ ਕਰਨਾ, ਉਹਨਾਂ ਦੇ ਸਵੈ-ਪ੍ਰਗਟਾਵੇ ਅਤੇ ਬੋਲਣ ਦੇ ਹੁਨਰ ਨੂੰ ਵਧਾਉਣਾ ਸੀ।ਵੱਖ-ਵੱਖ ਵਿਸ਼ਿਆਂ ‘ਤੇ ਕਵਿਤਾਵਾਂ ਜਿਵੇਂ ਕਿ ਵੱਧ ਤੋਂ ਵੱਧ ਰੁੱਖ ਲਗਾਓ, ਬੱਚੀਆਂ ਨੂੰ ਬਚਾਓ, ਚੰਗੇ ਵਿਵਹਾਰ, ਖੁਸ਼ਹਾਲ ਪਰਿਵਾਰ, ਧਰਤੀ, ਮੇਰਾ ਸਕੂਲ, ਮੇਰਾ ਘਰ, ਮੇਰਾ ਦੇਸ਼, ਫਲਾਂ ਦੀ ਸ਼ਕਤੀ ਅਤੇ ਸਬਜ਼ੀਆਂ, ਬੱਸ ‘ਤੇ ਪਹੀਏ ਆਦਿ ਉੱਤੇ ਤੁੱਕਬੰਦੀ ਕੀਤੀ। ਇਸ ਨੂੰ ਦੇਖ ਕੇ ਬੱਚਿਆਂ ਦਾ ਕਾਵਿ-ਪ੍ਰਸਤੁਤੀ ਪ੍ਰਤੀ ਆਤਮ ਵਿਸ਼ਵਾਸ ਬਣਿਆ। ਉਹਨਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਭ ਨੂੰ ਮੋਹ ਲਿਆ। ਸ਼੍ਰੀਮਤੀ ਅਲਕਾ ਅਰੋੜਾ (ਡਿਪਟੀ ਡਾਇਰੈਕਟਰ ਇੰਨੋਕਿਡਜ਼) ਨੇ ਇਨ੍ਹਾਂ ਨਿੱਕੇ-ਨਿੱਕੇ ਕਵੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਉਨ੍ਹਾਂ ਦੀ ਕਵਿਤਾ ਦੇ ਵਿਸ਼ੇ, ਉਨ੍ਹਾਂ ਦੇ ਉਚਾਰਨ, ਚਿਹਰੇ ਦੇ ਹਾਵ-ਭਾਵ, ਆਵਾਜ਼ ਦੇ ਉਤਰਾਅ-ਚੜ੍ਹਾਅ ਦੇ ਆਧਾਰ ‘ਤੇ ਹੀ ਚੁਣਿਆ ਗਿਆ ਹੈ।
ਗ੍ਰੀਨ ਮਾਡਲ ਟਾਊਨ ਵਿੱਚ ਗਾਰਗੀ ਸ਼ਰਮਾ, ਵਨੇਸ਼ਾ, ਸਰੀਨ, ਗੁਰਸੀਰਤ ਕੌਰ, ਅਯਾਨ, ਕੀਰਤਜੋਤ ਕੌਰ, ਯੋਨਿਤ ਗੰਗਵਾਨੀ ਕਲਾਸ ਐਕਸਪਲੋਰਸ ਵਿੱਚ ਅਤੇ ਓਜਸ ਸ਼ਰਮਾ ਕਲਾਸ ਲਰਨਰਸ ਵਿੱਚ ਪਹਿਲੇ ਸਥਾਨ ’ਤੇ ਰਹੇ। ਲੋਹਾਰਾਂ ਵਿੱਚ ਅਮਾਇਰਾ, ਕਾਸ਼ੀਵ ਕਲਾਸ ਐਕਸਪਲੋਰਸ ਵਿੱਚੋਂ ਪਹਿਲੇ ਅਤੇ ਜੋਰਾਵਤ ਸਿੰਘ ਕਲਾਸ ਲਰਨਰਸ ਵਿੱਚੋਂ ਪਹਿਲੇ ਸਥਾਨ ’ਤੇ ਰਹੇ। ਕੈਂਟ ਜੰਡਿਆਲਾ ਰੋਡ ਵਿਖੇ ਕਲਾਸ ਐਕਸਪਲੋਰਸ ਵਿੱਚੋਂ ਗੌਰਿਕ ਜੈਨ, ਗਿਆਨ ਓਬਰਾਏ ਅਤੇ ਤ੍ਰਿਸ਼ਾ ਮਲਹੋਤਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਰਾਇਲ ਵਰਲਡ ਬਰਾਂਚ ਵਿੱਚ ਅਹਾਨਾ ਠਾਕੁਰ, ਅਦਵਿਕ ਸਹਿਗਲ ਅਤੇ ਧਨਵੀ ਕਲਾਸ ਐਕਸਪਲੋਰਸ ਵਿੱਚ ਪਹਿਲੇ ਸਥਾਨ ਉੱਤੇ ਰਹੇ ਅਤੇ ਸਰਗੁਨ ਰਾਇਲ ਵਰਲਡ ਵਿੱਚ ਕਲਾਸ ਲਰਨਰਸ ਵਿੱਚ ਪਹਿਲੇ ਸਥਾਨ ‘ਤੇ ਰਿਹਾ । ਰਾਘਵ ਭਗਤ ਨੇ ਕਪੂਰਥਲਾ ਰੋਡ ਸਥਿਤ ਕਲਾਸ ਲਰਨਰਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਅਲਕਾ ਅਰੋੜਾ (ਡਿਪਟੀ ਡਾਇਰੈਕਟਰ ਇੰਨੋਕਿਡਜ਼) ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਸ੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼) ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਟੇਜ ’ਤੇ ਆ ਕੇ ਕਵਿਤਾ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨਾ ਆਸਾਨ ਨਹੀਂ ਹੈ। ਇਹ ਛੋਟੇ ਬੱਚਿਆਂ ਦਾ ਆਤਮਵਿਸ਼ਵਾਸ ਹੀ ਹੈ ਜੋ ਉਨ੍ਹਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕਵਿਤਾ ਸੁਣਾਉਣ ਲਈ ਪ੍ਰੇਰਿਤ ਕਰਦਾ ਹੈ।
ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ‘ਬਲੋਸਮਿੰਗ ਪੁਆਇੰਟਸ’ਨੇ ਬੰਨ੍ਹਿਆ ਸਮਾਂ