ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼(ਲੋਹਾਰਾਂ)ਦੇ ਸਕਾਲਰਜ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ
ਇੰਨੋਸੈਂਟ ਹਾਰਟਸ, ਲੋਹਾਰਾਂ ਦੇ ਪ੍ਰੀ-ਪ੍ਰਾਇਮਰੀ ਸਕੂਲ ਦੇ ਇੰਨੋਕਿਡਜ ਵਿੱਚ ਸਕਾਲਰਜ ਦੇ ਵਿਦਿਆਰਥੀਆਂ ਲਈ ਬਹੁਤ ਹੀ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਬਹੁਪੱਖੀ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦਾ ਵਿਸ਼ਾ ਹੋਮ-ਅਵੇ-ਫਰੋਮ ਸਕੂਲ ਸੀ। ਮੁੱਖ ਮਹਿਮਾਨ ਡਾ: ਪਲਕ ਬੌਰੀ ਗੁਪਤਾ ਡਾਇਰੈਕਟਰ ਸੀ.ਐਸ.ਆਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਤੋਂ ਬਾਅਦ, ਨੌਜਵਾਨ ਸਿੱਖਿਆਰਥੀਆਂ ਨੇ ‘ਕਲੈਪ ਯੂਅਰ ਹੈਂਡਸ’ ‘ਤੇ ਇੱਕ ਪ੍ਰਦਰਸ਼ਨ ਪੇਸ਼ ਕੀਤਾ।ਐਕਸਪਲੋਰਜ ਦੇ ਛੋਟੇ ਬੱਚਿਆਂ ਨੇ ‘ਸ਼ੇਕ ਇੱਟ ਸ਼ੇਕ ਇੱਟ’,ਡਿਸਕਵਰਜ ਨੇ ‘ਆਓ ਓ ਈ’ ‘ਤੇ ਪ੍ਰਦਰਸ਼ਨ ਕੀਤਾ। ਮਾਪਿਆਂ ਅਤੇ ਬੱਚਿਆਂ ਨੂੰ ਇੰਨੋਕਿਡਜ਼ ਵਿਖੇ ਬਿਤਾਏ ਪਿਛਲੇ ਚਾਰ ਸਾਲਾਂ ਦਾ ਸਫ਼ਰ ਦਿਖਾਇਆ ਗਿਆ। ਸਕਾਲਰਜ ਦੇ ਛੋਟੇ ਬੱਚਿਆਂ ਨੇ ‘ਸਕੂਲ ਦੇ ਦਿਨ’ ‘ਤੇ ਪੇਸ਼ਕਾਰੀ ਕੀਤੀ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਛੋਟੇ ਬੱਚੇ ਕਨਵੋਕੇਸ਼ਨ ਡਰੈੱਸ ਵਿੱਚ ਸਨ। ਡਾ: ਪਲਕ ਬੌਰੀ ਗੁਪਤਾ ਨੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕੁਮਾਰੀ ਸ਼ਾਲੂ ਸਹਿਗਲ, ਪ੍ਰਿੰਸੀਪਲ ਨੇ ਸੂਚਿਤ ਕੀਤਾ
ਕਿ ਇਹ ਗ੍ਰੈਜੂਏਸ਼ਨ ਸਮਾਰੋਹ ਵਿਦਿਆਰਥੀਆਂ ਦੇ ਹੌਂਸਲੇ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਅਗਲੇ ਪੱਧਰ ‘ਤੇ ਦਾਖਲ ਹੋਣ ਦਾ ਅਹਿਸਾਸ ਕਰਾਉਣ ਲਈ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ)ਸ੍ਰੀਮਤੀ ਸ਼ਰਮੀਲਾ ਅਤੇ (ਡਾਇਰੈਕਟਰ ਕੋਆਰਡੀਨੇਟਰ) ਸ੍ਰੀ ਰਾਹੁਲ ਜੈਨ ਹਾਜ਼ਰ ਸਨ। ਇਸ ਮੌਕੇ ਸਕਾਲਰਜ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੀ ਪੜ੍ਹਾਈ ਲਈ ਵਧੀਆ ਸਕੂਲ ਚੁਣਨ ਲਈ ਆਪਣੇ ਮਾਪਿਆਂ ਦਾ ਵੀ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਕੋਰੀਓਗ੍ਰਾਫੀ ਰਾਹੀਂ ਆਪਣੇ ਅਧਿਆਪਕਾਂ ਪ੍ਰਤੀ ਆਪਣਾ ਸਤਿਕਾਰ ਦਿਖਾਇਆ। ਪ੍ਰੋਗਰਾਮ ਦੇ ਅੰਤ ‘ਚ ਵਿਦਿਆਰਥੀਆਂ ਲਈ ਡੀਜੇ ਦੇ ਨਾਲ-ਨਾਲ ਖੇਡਾਂ ਦੇ ਸਟਾਲ ਅਤੇ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਸਨ, ਜਿੱਥੇ ਉਨ੍ਹਾਂ ਆਪਣੇ ਮਾਪਿਆਂ ਨਾਲ ਖੂਬ ਮਸਤੀ ਕੀਤੀ |