
ਇੰਨੋਸੈਂਟ ਹਾਰਟਸ ਸਕੂਲ (ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ ਅਤੇ ਕੈਂਟ ਜੰਡਿਆਲਾ ਰੋਡ) ਦੇ ਯੂਥ ਟੂਰਿਜ਼ਮ ਕਲੱਬ ਨੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੁਤੰਤਰਤਾ ਸੈਨਾਲਨੀਆਂ ਤੋਂ ਜਾਣੂ ਕਰਵਾਉਣ ਲਈ ਵਿੱਦਿਅਕ ਟੂਰ ‘ਜੰਗ-ਏ-ਆਜ਼ਾਦੀ’ ਦਾ ਆਯੋਜਨ ਕੀਤਾ ਗਿਆ ਤਾਂਕਿ ਬੱਚੇ ਦੇਸ਼ ਅਤੇ ਦੇਸ਼ ਅਜ਼ਾਦੀ ਲਈ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕਣ।
ਉੱਥੇ ਵਿਦਿਆਰਥੀਆਂ ਨੂੰ ਇੱਕ ਦਸਤਾਵੇਜ਼ੀ ਫਿਲਮ ‘ਜੰਗ-ਏ-ਆਜ਼ਾਦੀ’ ਦਿਖਾਈ ਗਈ, ਜਿਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ ਆਦਿ ਵਰਗੇ ਆਜ਼ਾਦੀ ਘੁਲਾਟੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਦੇਣੀਆਂ ਪਈਆਂ। ਇਸ ਫਿਲਮ ਵਿੱਚ ਬੱਚਿਆਂ ਨੂੰ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਦਾ ਦ੍ਰਿਸ਼ ਦਿਖਾਇਆ ਗਿਆ ਸੀ ਕਿ ਕਿਵੇਂ ਜਨਰਲ ਡਾਇਰ ਨੇ ਬੇਕਸੂਰ ਭਾਰਤੀਆਂ ‘ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।ਇਹ ਸਭ ਦੇਖ ਕੇ ਬੱਚੇ ਭਾਵੁਕ ਹੋ ਗਏ।ਵਿਦਿਆਰਥੀਆਂ ਨੂੰ ਵੱਖ-ਵੱਖ ਅਜਾਇਬ ਘਰਾਂ ਵਿੱਚ ਲਿਜਾਇਆ ਗਿਆ ਜਿਸ ਵਿੱਚ ਸੁਤੰਤਰਤਾ ਸੰਗਰਾਮ ਦੀ ਭੂਮਿਕਾ ਅਤੇ ਇਸ ਵਿੱਚ ਭਾਗ ਲੈਣ ਵਾਲੇ ਯੋਧਿਆਂ ਨੂੰ ਵਿਜ਼ੂਅਲ ਚਿੱਤਰਾਂ ਰਾਹੀਂ ਉਜਾਗਰ ਕੀਤਾ ਗਿਆ। ਉਥੋਂ ਦੇ ਇੱਕ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਜੰਗ-ਏ-ਆਜ਼ਾਦੀ ਦਾ ਹਰੇਕ ਅਜਾਇਬ ਘਰ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੀ ਭੂਮਿਕਾ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦਾ ਹੈ। ਇਹ ਯਾਦਗਾਰੀ ਹਾਲ ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਮਹਾਨ ਅਤੇ ਬੇਮਿਸਾਲ ਯੋਗਦਾਨ ਨੂੰ ਦਰਸਾਉਂਦਾ ਹੈ।