EducationJalandhar

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦੀ JEE ਮੇਨਸ-1 (2024) ‘ਚ ਸ਼ਾਨਦਾਰ ਪ੍ਰਦਰਸ਼ਨ: ਦਕਸ਼ ਗੁਪਤਾ ਨੇ ਪ੍ਰਾਪਤ ਕੀਤੇ 98.94 NTA ਸਕੋਰ

Innocent Hearts students excel in JEE Mains-1 (Jan-2024): Daksh Gupta scored 98.94 NTA marks

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦੀ ਜੇ.ਈ.ਈ ਮੇਨਸ-1 (ਜਨਵਰੀ-2024) ਵਿੱਚ ਸ਼ਾਨਦਾਰ ਪ੍ਰਦਰਸ਼ਨ: ਦਕਸ਼ ਗੁਪਤਾ ਨੇ ਪ੍ਰਾਪਤ ਕੀਤੇ 98.94 ਐਨਟੀਏ ਸਕੋਰ

ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਨਵਰੀ-2024 ਵਿੱਚ ਆਯੋਜਿਤ ਜੇ.ਈ.ਈ. ਮੇਨ-1 ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਅੰਕ ਸ਼ਾਨਦਾਰ ਰਿਹਾ। ਦਕਸ਼ ਗੁਪਤਾ ਨੇ ਇਸ ਪ੍ਰੀਖਿਆ ਵਿੱਚ 98.94 ਐਨਟੀਏ ਸਕੋਰ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਜਸਕਰਨ ਨੇ 95.72 ਐਨਟੀਏ ਸਕੋਰ , ਗੁਰਜੋਤ ਨੇ 95.64 ਐਨਟੀਏ ਸਕੋਰ , ਅਨੰਨਿਆ ਨੇ 95.4 ਐਨਟੀਏ ਸਕੋਰ ਅਤੇ ਸਮਰਥ ਨੇ 94.38 ਐਨਟੀਏ ਸਕੋਰ ਪ੍ਰਾਪਤ ਕੀਤੇ।
ਇਸ ਮੌਕੇ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ.ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ‘ਤੇ ਵਧਾਈ ਦਿੱਤੀ। ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

Back to top button