EducationJalandhar

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ‘ਮਾਰਕੀਟ ਦ ਪ੍ਰੋਡਕਟ’ ਇਵੈਂਟ ਵਿੱਚ ਵਿਖਾਈ ਪ੍ਰਤਿਭਾ

Innocent Hearts students showcase their talent at 'Market the Product' event

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ‘ਮਾਰਕੀਟ ਦ ਪ੍ਰੋਡਕਟ’ ਇਵੈਂਟ ਵਿੱਚ ਵਿਖਾਈ ਪ੍ਰਤਿਭਾ

ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟਿਟਿਊਸ਼ਨਜ਼, ਲੁਹਾਰਾਂ ਦੇ ਵਿਦਿਆਰਥੀਆਂ ਨੇ ‘ਮਾਰਕੀਟ ਦ ਪ੍ਰੋਡਕਟ’ ਇਵੈਂਟ ਵਿੱਚ ਆਪਣੀ ਨਵਪ੍ਰਵਰਤਨ ਅਤੇ ਉੱਦਮਸ਼ੀਲਤਾ ਦੀ ਸ਼ਾਨਦਾਰ ਪ੍ਰਤਿਭਾ ਦਿਖਾਈ। ਇਹ ਇਵੈਂਟ ਮੈਨੇਜਮੈਂਟ ਵਿਭਾਗ ਵੱਲੋਂ ਅਕਾਦਮਿਕ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੀ ਸ੍ਰਜਨਾਤਮਕਤਾ ਅਤੇ ਵਪਾਰਕ ਹੁਨਰ ਦਿਖਾਉਣ ਦਾ ਸੁਨੇਹਰੀ ਮੌਕਾ ਮਿਲਿਆ।

ਇਸ ਮੌਕੇ ‘ਤੇ ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ. ਅਨੁਪ ਬੌਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨਾਲ ਹੋਰ ਆਦਰਸ਼ ਵਿਅਕਤੀਆਂ ਨੇ ਵੀ ਆਪਣੀ ਉਪਸਥਿਤੀ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ।

ਇਸ ਮੁਕਾਬਲੇ ਵਿੱਚ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਭਰਕੇ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਵਿਲੱਖਣ ਸਟਾਲ ਲਗਾਏ, ਜਿਨ੍ਹਾਂ ਵਿੱਚ ਐਕਸੈਸਰੀਜ਼, ਖਾਣ-ਪੀਣ ਦੀਆਂ ਚੀਜ਼ਾਂ, ਹੱਥ ਨਾਲ ਬਣੀਆਂ ਕਲਾਕ੍ਰਿਤੀਆਂ, ਡੀ ਆਈ ਵੀ ਉਤਪਾਦ ਅਤੇ ਵਾਤਾਵਰਨ-ਅਨੁਕੂਲ ਸਮਾਨ ਸ਼ਾਮਲ ਸਨ।

ਬੀਬੀਏ 4 ਅਤੇ ਐਮਬੀਏ 4 ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ‘ਵਿਮਸਕੀ ਵਰਕਸ’ਸਟਾਲ ਆਪਣੀ ਰਚਨਾਤਮਕ ਪੇਸ਼ਕਾਰੀ ਅਤੇ ਨਵੇਂ ਵਿਚਾਰਾਂ ਕਰਕੇ ਖਾਸ ਰਿਹਾ। ਐਮਬੀਏ2 ਵੱਲੋਂ ਸਪਾਈਸ ਐਂਡ ਸਟਾਈਲ ਨੇ ਆਪਣੇ ਵਪਾਰਕ ਉਤਪਾਦ ਅਤੇ ਮਾਰਕੀਟਿੰਗ ਯੋਜਨਾਵਾਂ ਨਾਲ ਸਭ ਦਾ ਧਿਆਨ ਖਿੱਚਿਆ। ਬੀਕਾਮ6 ਵੱਲੋਂ ਹੈਪੀ ਹਟ ਨੇ ਵਿਖੇ ਉਪਸਥਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਣੀ ਵਿਲੱਖਣ ਪੇਸ਼ਕਾਰੀ ਨਾਲ ਪ੍ਰਭਾਵਿਤ ਕੀਤਾ।

ਬੀਬੀਏ 6 ਦੇ ‘ਦਾ ਲੈਜੈਂਡ ਐਂਟਰਪੈਨਯੋਰਸ ਨੇ ਆਪਣੀ ਨਵਚੇਤਨਾ ਅਤੇ ਵਿਅਪਾਰਕ ਸਮਝ ਦਿਖਾਈ। ਬੀ ਕਾਮ 4 ਦੇ ਵਿਦਿਆਰਥੀਆਂ ਨੇ ਦੇਸੀ ਡਿਲਾਈਟ ਸਟਾਲ ਰਾਹੀਂ ਰਵਾਇਤੀ ਸੁਆਦਾਂ ਅਤੇ ਹੂਨਰ ਨੂੰ ਉਜਾਗਰ ਕੀਤਾ। ਬੀਕਾਮ 2 ਵੱਲੋਂ ਗਲਿਟਸ ਐਂਡ ਗਲੈਮ  ਨੇ ਆਪਣੇ ਆਕਰਸ਼ਕ ਅਤੇ ਸਟਾਈਲਿਸ਼ ਉਤਪਾਦਾਂ ਨਾਲ ਸਭ ਨੂੰ ਮੋਹ ਲਿਆ। ਬੀਬੀਏ 2 ਦੇ ‘ਦ ਫਨ ਐਂਡ ਫਿਊਲ ਸਟੇਸ਼ਨ’ ਨੇ ਮਨੋਰੰਜਨਪੂਰਨ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਦਾ ਮਨ ਪ੍ਰਸੰਨ ਕੀਤਾ।

ਇਸ ਸਮਾਗਮ ਦੀ ਸ਼ੋਭਾ ਐਮਬੀਏ 2 ਦੇ “ਸਪਾਈਸ ਐਂਡ ਸਟਾਈਲ” ਸਟਾਲ ਨੇ ਵਧਾਈ, ਜਿਸ ਨੇ ਆਪਣੇ ਬੇਹਤਰੀਨ ਨਵੇਂ ਆਈਡੀਆ, ਮਾਰਕੀਟਿੰਗ ਯੋਜਨਾ ਅਤੇ ਵਿਕਰੀ ਦੇ ਨਤੀਜਿਆਂ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਸ ਮਹਾਨ ਮੌਕੇ ‘ਤੇ, ਡਾ. ਅਨੁਪ ਬੌਰੀ ਨੇ ਸਭ ਹਿੱਸੇਦਾਰਾਂ ਨੂੰ ਉਨ੍ਹਾਂ ਦੀ ਮੇਹਨਤ ਅਤੇ ਨਵੇਂ ਵਿਚਾਰਾਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਸਰਜਨਾਤਮਕਤਾ, ਟੀਮ ਵਰਕ ਅਤੇ ਵਿਅਪਾਰਕ ਹੁਨਰ ਵਧਾਉਣ ਲਈ ਸੰਸਥਾ ਦੀ ਵਚਨਬੱਧਤਾ ਉਤੇ ਜ਼ੋਰ ਦਿੱਤਾ।

Back to top button