
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲੋਹਾਰਾਂ ਨੇ ਤੀਜ ਦਾ ਤਿਉਹਾਰ ਨਾਲ ਮਨਾਇਆ। ਵਿਦਿਆਰਥੀਆਂ ਨੇ ਸੋਲੋ ਤੇ ਗਰੁੱਪ ਗੀਤ, ਡਾਂਸ ਤੇ ਗਿੱਧੇ ਦਾ ਸੱਭਿਆਚਾਰਕ ਸ਼ੋਅ ਪੇਸ਼ ਕੀਤਾ। ਇਸ ਤੋਂ ਬਾਅਦ ਲੜਕੀਆਂ ਨੇ ਦਰੱਖਤ ‘ਤੇ ਝੂਲੇ ਦਾ ਆਨੰਦ ਮਾਣਿਆ ਤੇ ਫਿਰ ਆਪਣੇ ਹੱਥਾਂ ਨੂੰ ਮਹਿੰਦੀ ਨਾਲ ਸਜਾਇਆ। ਸਮਾਗਮ ‘ਚ ਸ਼ੈਲੀ ਬੌਰੀ (ਕਾਰਜਕਾਰੀ ਨਿਰਦੇਸ਼ਕ ਸਕੂਲ), ਅਰਾਧਨਾ ਬੌਰੀ, (ਕਾਰਜਕਾਰੀ ਡਾਇਰੈਕਟਰ ਕਾਲਜ), ਡਾ. ਪਲਕ ਗੁਪਤਾ ਬੌਰੀ, (ਡਾਇਰੈਕਟਰ-ਸੀਐਸਆਰ), ਕੁਮਾਰੀ ਸ਼ਾਲੂ ਸਹਿਗਲ (ਪਿੰ੍ਸੀਪਲ, ਆਈਐੱਚਐੱਸ, ਲੋਹਾਰਾਂ), ਰਾਹੁਲ ਜੈਨ (ਡਿਪਟੀ ਡਾਇਰੈਕਟਰ-ਸਕੂਲ ਤੇ ਕਾਲਜ), ਐੱਚਓਡੀਜ਼, ਫੈਕਲਿਟੀ ਮੈਂਬਰ, ਸਟਾਫ ਤੇ ਵਿਦਿਆਰਥੀ ਸ਼ਾਮਲ ਸਨ।