
ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵਿਖੇ ਪੁਸਤਕ ਮੇਲਾ ਲਗਾਇਆ ਗਿਆ। ਲਗਾਤਾਰ ਤਿੰਨ ਦਿਨ ਚੱਲੇ ਇਸ ਪੁਸਤਕ ਮੇਲੇ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਪੁੱਜੇ। ਉਨ੍ਹਾਂ ਨੇ ਵੀ ਕਿਤਾਬਾਂ ਵਿੱਚ ਬਹੁਤ ਦਿਲਚਸਪੀ ਦਿਖਾਈ ਅਤੇ ਆਪਣੀਆਂ ਮਨਪਸੰਦ ਕਿਤਾਬਾਂ ਖਰੀਦੀਆਂ। ਇਸ ਪੁਸਤਕ ਮੇਲੇ ਦੇ ਆਯੋਜਨ ਦਾ ਉਦੇਸ਼ ਬੱਚਿਆਂ ਦੀ ਪੁਸਤਕਾਂ ਪ੍ਰਤੀ ਰੁਚੀ ਪੈਦਾ ਕਰਨਾ ਸੀ। ਇਸ ਪੁਸਤਕ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਜਿਵੇਂ ਮੈਗਜ਼ੀਨ, ਕੋਸ਼, ਪੰਚਤੰਤਰ-ਹਿਤੋਪਦੇਸ਼ ਦੀਆਂ ਕਹਾਣੀਆਂ, ਕਥਾਵਾਂ, ਵਿਸ਼ਵਕੋਸ਼, ਸਵੈ-ਜੀਵਨੀ, ਵਿਗਿਆਨ ਨਾਲ ਸਬੰਧਤ ਪੁਸਤਕਾਂ, ਆਮ ਗਿਆਨ, ਚਿੱਤਰਕਲਾ ਦੀਆਂ ਪੁਸਤਕਾਂ, ਖੇਡ ਜਗਤ ’ਤੇ ਆਧਾਰਿਤ ਪੁਸਤਕਾਂ, ਕਾਰਟੂਨ, ਖੇਡਾਂ ਆਦਿ ਸ਼ਾਮਲ ਹਨ। ਖੇਡਾਂ ਵਿੱਚ ਗਣਿਤ ਸਿੱਖੋ ਆਦਿ ਕਿਤਾਬਾਂ ਸਨ। ਬੱਚਿਆਂ ਨੇ ਆਪਣੀ ਰੁਚੀ ਅਨੁਸਾਰ ਕਿਤਾਬਾਂ ਖਰੀਦੀਆਂ।
ਇਸ ਮੌਕੇ ਸ੍ਰੀਮਤੀ ਸ਼ੈਲੀ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਆਫ ਸਕੂਲਜ਼) ਨੇ ਕਿਹਾ ਕਿ ਅੱਜਕੱਲ੍ਹ ਬੱਚਿਆਂ ਦੀ ਸੋਸ਼ਲ ਮੀਡੀਆ ਪ੍ਰਤੀ ਰੁਚੀ ਇੰਨੀ ਵੱਧ ਗਈ ਹੈ ਕਿ ਉਹ ਕਿਤਾਬਾਂ ਨੂੰ ਭੁੱਲ ਗਏ ਹਨ, ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਹੈ; ਜਦੋਂ ਕਿ ਪੁਸਤਕਾਂ ਸਾਡੀਆਂ ਸੱਚਾ ਮਿੱਤਰ ਹੀ ਨਹੀਂ ਸਗੋਂ ਮਾਰਗਦਰਸ਼ਨ ਦਾ ਸਹੀ ਸੋਮਾ ਵੀ ਹਨ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੀਆਂ ਹਨ। ਇਸ ਲਈ ਬੱਚਿਆਂ ਦੇ ਬੌਧਿਕ ਅਤੇ ਮਾਨਸਿਕ ਵਿਕਾਸ ਲਈ ਉਨ੍ਹਾਂ ਨੂੰ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ ਸਗੋਂ ਉਨ੍ਹਾਂ ਦੀ ਲੀਡਿੰਗ ਸਕਿੱਲ ਵਿੱਚ ਵੀ ਸੁਧਾਰ ਹੋਵੇਗਾ।