ਇੰਨੋਸੈਂਟ ਹਾਰਟਸ ਵਿੱਚ ‘ਵਰਲਡ ਹੈਲਥ ਡੇ’ ਉੱਤੇ ਕਰਵਾਈਆਂ ਗਈਆਂ ਕਈ ਗਤੀਵਿਧੀਆਂ
ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਏਕ ਇਨੀਸ਼ੀਏਟਿਵ’ ਤਹਿਤ ਇੰਨੋਸੈਂਟ ਹਾਰਟਸ (ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਵਿੱਚ ‘ਵਰਲਡ ਹੈਲਥ ਡੇ’ ਮਨਾਇਆ ਗਿਆ। ਇਸ ਮੌਕੇ ਤੀਸਰੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਭੋਜਨ ਸੁਰੱਖਿਆ ਬਾਰੇ ਜਾਗਰੂਕ ਕਰਦੇ ਹੋਏ ਇੱਕ ਜਾਗਰੂਕਤਾ ਲੈਕਚਰ ਦਿੱਤਾ ਗਿਆ। ਉਨ੍ਹਾਂ ਨੂੰ ‘ਕਨੈਕਟਿੰਗ ਵਿਦ ਯੂਅਰ ਸੋਲ’ ਗਤੀਵਿਧੀ ਰਾਹੀਂ ਮੈਡੀਟੇਸ਼ਨ ਸਿਖਾਈ ਗਈ। ਸਪੋਰਟਸ ਕਲੱਬ ਵੱਲੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨਾਲ ‘ਯੋਗਾਲੇਟਸ’ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਉਨ੍ਹਾਂ ਨੂੰ ਅਧਿਆਤਮਿਕ ਪ੍ਰਕਿਰਿਆ ਰਾਹੀਂ ਮਨ ਨੂੰ ਕਾਬੂ ਕਰਨਾ ਸਿਖਾਇਆ ਗਿਆ। ਹੈਲਥ ਐਂਡ ਵੈਲਨੈੱਸ ਕਲੱਬ ਵੱਲੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਸਿਮਪੋਜ਼ੀਅਮ ਥ੍ਰੂ ਪੀਅਰਸ’ ਗਤੀਵਿਧੀ ਕਰਵਾਈ ਗਈ ਜਿਸ ਵਿੱਚ ਵਰਲਡ ਹੈਲਥ ਓਰਗਨਾਈਜੇਸ਼ਨ ਬਾਰੇ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ‘ਪਰਸਨਲ ਹਾਈਜੀਨ’ ਅਤੇ ਨਿਊਟ੍ਰੀਸ਼ੀਅਸ ਫੂਡ’ ਬਾਰੇ ਪੇਸ਼ਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿਹਤਮੰਦ ਆਹਾਰ ਬਾਰੇ ਪ੍ਰਦਰਸ਼ਨੀ ਦਿੱਤੀ ਕਿ ਕਿਵੇਂ ਸਿਹਤਮੰਦ ਅਤੇ ਪੌਸ਼ਟਿਕ ਆਹਾਰ ਦੀ ਅਣਹੋਂਦ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਪੌਸ਼ਟਿਕ ਆਹਾਰ ਲੈਣਾ ਲਾਜ਼ਮੀ ਹੈ।ਬੱਚਿਆਂ ਨੂੰ ਪੌਸ਼ਟਿਕ ਆਹਾਰ, ਸਾਫ਼-ਸਫ਼ਾਈ ਅਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕ ਕੀਤਾ ਗਿਆ। ਹੈਲਥ ਐਂਡ ਵੈਲਨੈੱਸ ਅਤੇ ਆਰਟ ਕਲੱਬ ਵੱਲੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ ਗਈ। ਕਲਾਸਾਂ ਵਿੱਚ ਅਧਿਆਪਕਾਂ ਵੱਲੋਂ ਸਿਹਤਮੰਦ ਖੁਰਾਕ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਗਏ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਪ੍ਰਿੰਸੀਪਲਾਂ ਨੇ ਬੱਚਿਆਂ ਨੂੰ ਕਿਹਾ ਕਿ ਸਫ਼ਾਈ ਤੰਦਰੁਸਤ ਸਮਾਜ ਦੀ ਉਸਾਰੀ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ | ਇਸੇ ਲਈ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 7 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ‘ਵਰਲਡ ਹੈਲਥ ਡੇ’ ਮਨਾਇਆ ਜਾਂਦਾ ਹੈ।
इनोसेंट हार्ट्स में ‘वर्ल्ड हेल्थ डे’ पर करवाई गई अनेक गतिविधियाँ
बौरी मेमोरियल एजुकेशनल एंड मेडिकल ट्रस्ट के द्वारा संचालित ‘दिशा- एक इनीशिएटिव’ के तहत इनोसेंट हार्ट्स के पाँचों स्कूलों (ग्रीन मॉडल टाऊन, लोहारां, नूरपुर रोड, कैंट जंडियाला रोड व कपूरथला रोड) में ‘वर्ल्ड हेल्थ डे’ मनाया गया। इस अवसर पर कक्षा तीसरी व चौथी के विद्यार्थियों को खाद्य सुरक्षा के बारे में जागरूक करते हुए अवेयरनेस लेक्चर दिया गया। उन्हें ‘कनेक्टिंग विद यूअर सोल’ गतिविधि के माध्यम से मेडीटेशन करना सिखाया गया। स्पोर्ट्स क्लब द्वारा कक्षा छठी के विद्यार्थियों से ‘योगालेट्स’ गतिविधि करवाई गई, जिसमें उन्हें आध्यात्मिक प्रक्रिया द्वारा मन को संयमित करना,मन पर नियंत्रण रखना सिखाया गया। हेल्थ एंड वैलनेस क्लब द्वारा कक्षा सातवीं के विद्यार्थियों से ‘सिम्पोजियम थ्रू पियर्स’ गतिविधि करवाई गई जिसमें वर्ल्ड हेल्थ ऑर्गेनाइजेशन पर चर्चा की गई। विद्यार्थियों ने ‘पर्सनल हाइजीन’ व न्यूट्रिशियस फूड’ पर प्रीजेंटेशन दी। छात्रों ने हेल्दी डाइट पर डेमोंसट्रेशन दिया कि किस प्रकार हेल्दी और न्यूट्रिशियस डाइट के अभाव में रोग पनपते हैं और इन कमियों को दूर करने के लिए पौष्टिक आहार लेना अनिवार्य है।बच्चों को पौष्टिक आहार, स्वच्छता और खान-पान के प्रति जागरूक किया गया। हेल्थ एंड वैलनेस व आर्ट क्लब द्वारा कक्षा आठवीं के विद्यार्थियों से पोस्टर मेकिंग गतिविधि करवाई गई। कक्षाओं में अध्यापिकाओं द्वारा हेल्दी डाइट पर कुछ टिप्स साझा किए गए। विशेष प्रार्थना सभा में प्रिंसिपल्स ने बच्चों को बताया कि स्वस्थ समाज के निर्माण में स्वच्छता का अहमू योगदान होता है। इसीलिए स्वास्थ्य के प्रति जागरूक करने के लिए 7 अप्रैल को विश्वभर में ‘वर्ल्ड हेल्थ डे’ मनाया जाता है।