ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਸਮੂਹ ਸਕੂਲਾਂ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਫੈਸਟੀਵਲ ਦਾ ਮੰਤਵ ਵਿਦਿਆਰਥੀਆਂ ਵਿੱਚ ਪਰਮਾਤਮਾ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਵਿੱਚ ਆਤਮਿਕ ਗੁਣ ਪੈਦਾ ਕਰਨਾ ਸੀ।ਛੋਟੇ-ਛੋਟੇ ਬੱਚੇ ਸ਼ਿਵ ਪਰਿਵਾਰ ਸ਼੍ਰੀ ਗਣੇਸ਼, ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੁਸ਼ਾਕ ਵਿੱਚ ਸਜੇ ਹੋਏ ਆਏ ਅਤੇ ਭਗਵਾਨ ਵਿੱਚ ਆਪਣੀ ਸ਼ਰਧਾ, ਵਿਸ਼ਵਾਸ ਅਤੇ ਆਸਥਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੂੰ ਸ਼ਿਵਰਾਤਰੀ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ। ਬੱਚਿਆਂ ਵੱਲੋਂ ‘ਓਮ ਨਮਹ ਸ਼ਿਵਾਏ’ ਦੇ ਮੰਤਰ ਦਾ ਜਾਪ ਕੀਤਾ ਗਿਆ। ਸ਼੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ) ਨੇ ਕਿਹਾ ਕਿ ਮਹਾਸ਼ਿਵਰਾਤਰੀ ਇੱਕ ਤਿਉਹਾਰ ਹੀ ਨਹੀਂ ਸਗੋਂ ਹਰ ਦੇਸ਼ ਵਾਸੀ ਦੀ ਧਰਮ ਪ੍ਰਤੀ ਅਟੁੱਟ ਆਸਥਾ ਦਾ ਪ੍ਰਤੀਕ ਵੀ ਹੈ। ਇਸ ਨਾਲ ਬੱਚਿਆਂ ਵਿੱਚ ਈਸ਼ਵਰਵਾਦ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਰੱਬ ਪ੍ਰਤੀ ਵਿਸ਼ਵਾਸ, ਸ਼ਰਧਾ ਅਤੇ ਅਧਿਆਤਮਿਕਤਾ ਵਿਕਸਿਤ ਹੁੰਦੀ ਹੈ