
ਸੂਬੇ ਦੇ 3 ਮਸ਼ਹੂਰ ਟੋਲ ਪਲਾਜ਼ੇ 14 ਫਰਵਰੀ ਦੀ ਅੱਧੀ ਰਾਤ 12 ਤੋਂ ਬੰਦ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚੋਂ ਦੋ ਟੋਲ ਪਲਾਜ਼ਾ ਹੁਸ਼ਿਆਰਪੁਰ ਜ਼ਿਲ੍ਹੇ (Hoshiarpur district) ਵਿੱਚ ਅਤੇ ਇੱਕ ਨਵਾਂਸ਼ਹਿਰ ਵਿੱਚ ਹੈ।
ਲੋਕ ਨਿਰਮਾਣ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਤਿੰਨੋਂ ਟੋਲ ਪਲਾਜ਼ਾ ਇੱਕੋ ਕੰਪਨੀ ਦੇ ਹਨ। ਬੀਤੀ ਦੁਪਹਿਰ ਨੂੰ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ। ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿੱਚ ਆਉਂਦੇ ਤਿੰਨ ਟੋਲਾਂ ਅਧੀਨ ਕਰੀਬ 105 ਕਿਲੋਮੀਟਰ ਸੜਕ ਆਉਂਦੀ ਹੈ। ਕੰਪਨੀ ਵੱਲੋਂ ਹਰ 35 ਕਿਲੋਮੀਟਰ ਬਾਅਦ ਇਸ ਸੜਕ ‘ਤੇ ਟੋਲ ਹੈ। ਨਵਾਂਸ਼ਹਿਰ ਤੋਂ ਦਸੂਹਾ, ਪਠਾਨਕੋਟ ਅਤੇ ਅੱਗੇ ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਇਨ੍ਹਾਂ ਟੋਲ ‘ਤੇ ਫੀਸ ਦੇਣੀ ਪੈਂਦੀ ਸੀ।
ਟੋਲ ਕੰਪਨੀ ਨੇ ਸਰਕਾਰ ਕੋਲ 2007 ਵਿੱਚ ਸਥਾਪਤ ਟੋਲ ਵਧਾਉਣ ਦੀ ਗੁਹਾਰ ਲਗਾਈ ਸੀ, ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ।