ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਦੀ ਭੰਗੜਾ ਟੀਮ ਨੇ ਜਲੰਧਰ ਸਹੋਦਿਆ ਅੰਤਰ-ਸਕੂਲ ਭੰਗੜਾ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ
ਭੰਗੜਾ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹੈ, ਅਤੇ ਇਸ ਜੋਸ਼ੀਲੇ ਨਾਚ ਨੇ ਸਾਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ ,ਕਿਉਂਕਿ ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਦੇ ਸਾਡੇ ਬੱਚਿਆਂ ਨੇ ਸਹੋਦਿਆ ਅੰਤਰ-ਸਕੂਲ ਭੰਗੜਾ ਮੁਕਾਬਲੇ 2024-2025 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਮੁਕਾਬਲਾ ਬਾਵਾ ਲਲਵਾਨੀ ਪਬਲਿਕ ਸਕੂਲ, ਕਪੂਰਥਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਭਰ ਦੀਆਂ 26 ਟੀਮਾਂ ਨੇ ਭਾਗ ਲਿਆ ਅਤੇ ਸਾਡੀ ਟੀਮ ਦੂਜੇ ਸਥਾਨ ਦੀ ਟਰਾਫੀ ਨਾਲ ਜੇਤੂ ਰਹੀ।
ਸਰਕਾਰ ਵਲੋਂ ਬੇਰੁਜਗਾਰ ਵਿਦਿਆਰਥੀਆਂ ਨੂੰ 6,000 ਤੋਂ 10,000 ਰੁਪਏ ਹਰ ਮਹੀਨੇ ਦੇਣ ਦਾ ਐਲਾਨ
ਇਹ ਪ੍ਰਾਪਤੀ ਸਾਡੇ ਵਿਦਿਆਰਥੀਆਂ ਦੀ ਪੂਰੀ ਲਗਨ ਅਤੇ ਸਾਡੇ ਭੰਗੜਾ ਕੋਚ ਸ਼੍ਰੀ ਕਮਲਦੀਪ ਦੇ ਅਟੁੱਟ ਸਹਿਯੋਗ ਅਤੇ ਮਾਰਗਦਰਸ਼ਨ ਦਾ ਸਿੱਟਾ ਹੈ। ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਜਸਮੀਤ, ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।