ਇੰਨੋਸੈਂਟ ਹਾਰਟਸ ਸਕੂਲ ਨੂਰਪੁਰ ਵਿਖੇ ‘ਹਸਤਾ- ਲਾ- ਵਿਸਤਾ’ ਯਾਦਗਾਰੀ ਵਿਦਾਇਗੀ ਸਮਾਗਮ
ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ, ਨੇ ਆਪਣੇ ਗ੍ਰੇਡ 12 ਦੇ ਵਿਦਿਆਰਥੀਆਂ ਨੂੰ ਭਾਵਨਾਵਾਂ ਤੇ ਮਿੱਠੀਆਂ ਯਾਦਾਂ ਨਾਲ ਭਰੇ ਇੱਕ ਸ਼ਾਨਦਾਰ ਸਮਾਰੋਹ ‘ਹਸਤਾ- ਲਾ- ਵਿਸਤਾ’ ਦੇ ਨਾਲ ਇੱਕ ਸ਼ਾਨਦਾਰ ਵਿਦਾਈ ਦਿੱਤੀ। ਇਸ ਸਮਾਗਮ ਵਿੱਚ ਸਤਿਕਾਰਯੋਗ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ( ਡਾਇਰੈਕਟਰ ), ਸ਼੍ਰੀਮਤੀ ਜਸਮੀਤ ਬਖਸ਼ੀ (ਪ੍ਰਿੰਸੀਪਲ) ਅਤੇ ਸ਼੍ਰੀਮਤੀ ਪੂਜਾ (ਇਨਚਾਰਜ ਇਨੋਕਿਡਸ )ਹਾਜ਼ਰ ਸਨ।ਸਮਾਰੋਹ ਦੀ ਸ਼ੁਰੂਆਤ ਨਿੱਘੇ ਸੁਆਗਤ ਨਾਲ ਹੋਈ।ਇਸ ਤੋਂ ਬਾਅਦ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ਇੱਕ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਕੀਤੀ ਗਈ ਮਾਡਲਿੰਗ ਇਸ ਸਮਾਗਮ ਦਾ ਖਾਸ ਆਕਰਸ਼ਣ ਸੀ , ਜਿਸ ਵਿੱਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਖੂਬਸੂਰਤੀ ਅਤੇ ਸੁਹਜ ਨਾਲ ਸਭ ਦਾ ਦਿਲ ਜਿੱਤ ਲਿਆ।ਵਿਦਿਆਰਥੀਆਂ ਦੇ ਮਨੋਰੰਜਨ ਲਈ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਸ਼੍ਰੀਮਤੀ ਜਸਦੀਪ ਕੌਰ ਅਤੇ ਸ਼੍ਰੀਮਤੀ ਨੀਰੂ ਚੱਡਾ ਨੇ ਮਾਡਲਿੰਗ ਦੀ ਜੱਜਮੈਂਟ ਕੀਤੀ। ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਅਲੱਗ ਅਲੱਗ ਉਪਾਧੀਆਂ ਦਿੱਤੀਆਂ ਗਈਆਂ। ਜਿਵੇਂ:-
ਮੁੰਡਿਆਂ ਵਿੱਚ
1. ਮਿਸਟਰ ਇੰਨੋਸੈਂਟ: ਪ੍ਰਹਿਲਾਦ
2. ਬੈਸਟ ਹੇਅਰ ਸਟਾਈਲ: ਰਿਤਿਕ
3. ਬੈਸਟ ਅਪੇਅਰੰਸ : ਕੀਰਤ ਸੰਜੀਤ
4. ਬੈਸਟ ਹੈਂਡਸਮ ਹੰਕ: ਪਾਰਸ ਰਾਜਪਾਲ
5.ਬੈਸਟ ਕਾਸਟਿਊਮ :ਪਾਰਥ
ਕੁੜੀਆਂ
1. ਮਿਸ ਇੰਨੋਸੈਂਟ: ਹੀਸ਼ਮ
2. ਬੈਸਟ ਹੇਅਰ ਸਟਾਈਲ: ਸਾਂਝਪ੍ਰੀਤ
3. ਬੈਸਟ ਅਪੇਅਰੰਸ : ਕਮਲਪ੍ਰੀਤ
4. ਬੈਸਟ ਕਾਸਟਿਊਮ : ਯਸ਼ਿਕਾ
5. ਪਲੀਜ਼ਿਗ਼ ਪਰਸਨੈਲਿਟੀ :ਦਿਸ਼ਾ
ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ( ਡਾਇਰੈਕਟਰ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਦੀਆਂ ਚੁਣੌਤੀਆਂ ਨੂੰ ਉਤਸ਼ਾਹ ਅਤੇ ਦ੍ਰਿੜ ਇਰਾਦੇ ਨਾਲ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੇ ਡੀਜੇ ਉੱਤੇ ਨਾਚ ਕਰਕੇ ਭਰਪੂਰ ਆਨੰਦ ਮਾਣਿਆ । ਸੁਆਦੀ ਭੋਜਨ ਪ੍ਰਬੰਧ ਨਾਲ ਇਹ ਦਿਨ ਸਾਰਿਆਂ ਲਈ ਯਾਦਗਾਰ ਬਣਿਆ। ਸਕੂਲ ਦੀ ਹੈੱਡ ਗਰਲ ਨੇ ਗ੍ਰੈਜੂਏਟਿਗ ਕਲਾਸ ਦੀ ਤਰਫੋਂ ਧੰਨਵਾਦ ਪ੍ਰਗਟ ਕੀਤਾ। ਜਿਸ ਨਾਲ ਇਸ ਸਮਾਗਮ ਨੂੰ ਯਾਦਾਂ ਅਤੇ ਜਸ਼ਨ ਦਾ ਇੱਕ ਸੰਪੂਰਨ ਮਿਸ਼ਰਣ ਬਣਾਇਆ ਗਿਆ।ਇੰਨੋਸੈਂਟ ਹਾਰਟਸ ਪ੍ਰਤਿਭਾ ਨੂੰ ਉਤਸ਼ਾਹਿਤ ਕਰਕੇ ਅਤੇ ਆਪਣੇ ਵਿਦਿਆਰਥੀਆਂ ਲਈ ਸਥਾਈ ਯਾਦਾਂ ਬਣਾ ਕੇ ਉੱਤਮਤਾ ਦੀ ਆਪਣੀ ਪਰੰਪਰਾ ਨੂੰ ਬਣਾਏ ਰੱਖਦਾ ਹੈ।