ਜਲੰਧਰ, ਐਚ ਐਸ ਚਾਵਲਾ।
CIA STAFF ਜਲੰਧਰ ਨੇ ਕਾਰਵਾਈ ਕਰਦੇ ਹੋਏ ਖੋਹ ਕਰਨ ਵਾਲੇ 2 ਸਨੈਚਰਾਂ ਨੂੰ ਇੱਕ ਦੇਸੀ ਪਿਸਤੌਲ ਅਤੇ 3 ਜਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ।
ਸ. ਗੁਰਸ਼ਰਨ ਸਿੰਘ ਸੰਧੂ, IPS , ਕਮਿਸ਼ਨਰ ਪੁਲਿਸ, ਜਲੰਧਰ ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP Inv. ਜੀ ਦੀ ਨਿਗਰਾਨੀ ਹੇਠ ਸ੍ਰੀ ਪਰਮਜੀਤ ਸਿੰਘ, PPS, ACP Inv ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ, ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਮਿਤੀ 04-10-2012 ਨੂੰ ਨਾਮਲੂਮ ਵਿਅਕਤੀਆਂ ਵਲੋਂ ਬੰਦਾ ਬਹਾਦਰ ਨਗਰ ਬੈਕਸਾਈਡ ਟੈਗੋਰ ਹਸਪਤਾਲ ਜਲੰਧਰ ਤੋਂ ਇੱਕ ਘਰ ਵਿਚੋਂ ਔਰਤ ਪਾਸੋਂ ਉਸਦੀ ਚੇਨ ਸੋਨਾ ਖੋਹ ਕਰਨ ਵਾਲੇ 02 ਸਨੈਚਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਪਾਸੋਂ 01 ਦੇਸੀ ਪਿਸਤੌਲ 32 ਬੋਰ ਸਮੇਤ 03 ਜਿੰਦਾ ਰੌਂਦ .32 ਬੋਰ ਸਮੇਤ ਖੋਹ ਕੀਤੀ ਚੇਨਾ ਸੋਨਾ ਵਜਨੀ (24 ਗ੍ਰਾਮ) ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 14-10-2022 ਨੂੰ ਮੁਕਦਮਾ ਨੰਬਰ 148 ਮਿਤੀ 04-10-2022 ਅਧ 379-8, 31 IPC ਥਾਣਾ ਡਵੀਜਨ ਨੰਬਰ 2 ਜਲੰਧਰ ਦੀ ਤਫਤੀਸ਼ ਦੇ ਸਬੰਧ ਵਿੱਚ ਵਰਕਸ਼ਾਪ ਚੋਕ ਜਲੰਧਰ ਮੌਜੂਦ ਸੀ। ਜਿੱਥੇ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ ਮਿਤੀ 04-10-2022 ਨੂੰ ਬੰਦਾ ਬਹਾਦਰ ਨਗਰ ਨੇੜੇ ਟੈਗੋਰ ਹਸਪਤਾਲ ਜਲੰਧਰ ਵਿਖੇ ਇੱਕ ਘਰ ਵਿੱਚ ਲੇਡੀਜ਼ ਪਾਸ ਖੋਹ ਦੀ ਵਾਰਦਾਤ ਕਰਨ ਵਾਲੇ ਦੋਸ਼ੀਆਨ ਸਤਿੰਦਰ ਕੁਮਾਰ ਪੁੱਤਰ ਤੇਲਾ ਰਾਮ ਵਾਸੀ ਰਤਨ ਨਗਰ ਜਲੰਧਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਮੁਹੱਲਾ ਅਰਜਨ ਨਗਰ ਮਿੱਠੂ ਬਸਤੀ ਜਲੰਧਰ ਦੋਵੇਂ ਜਣੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਗੁਲਾਬ ਦੇਵੀ ਰੋਡ ਬਟਰਨ ਪਾਰਕ ਮੋੜ ਪਰ ਖੜੇ ਹੋ ਕੇ ਸਲਾਹ ਮਸ਼ਵਰਾ ਕਰ ਰਹੇ ਹਨ। ਜਿਸ ਤੋਂ ਗੁਲਾਬ ਦੇਵੀ ਰੋਡ ਬਰਟਰਨ ਪਾਰਕ ਮੋੜ ਰੋਡ ਕਰਕੇ ਹੇਠ ਲਿਖੇ ਦੋਸ਼ੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਸਮੇਤ 03 ਜਿੰਦਾ ਰੋਂਦ 32 ਬੋਰ ਬ੍ਰਾਮਦ ਕੀਤੇ ਅਤੇ ਥਾਣਾ ਡਵੀਜਨ ਨੰਬਰ 2 ਜਲੰਧਰ ਵਿਖੇ ਮੁਕੱਦਮਾ ਨੰਬਰ 152 ਮਿਤੀ 13-10-2022 ਅਧ: 25, 54, 59 ARMS IPC ਦਰਜ ਰਜਿਸਟਰ ਕੀਤਾ ਗਿਆ ਅਤੇ ਖੋਹ ਦੇ ਮੁਕੱਦਮੇ ਵਿੱਚ ਖੋਹ ਕੀਤੀ ਚੇਨ ਸੋਨਾ ਵੀ ਬ੍ਰਾਮਦ ਕੀਤੀ ਗਈ।