ਬਠਿੰਡਾ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਸੁੰਦਰ ਕੁੜੀਆਂ ਦੇ ਮੁਕਾਬਲੇ ਦੇ ਸ਼ਹਿਰ ਵਿੱਚ ਲਗਾਏ ਗਏ ਵਿਵਾਦਤ ਪੋਸਟਰਾਂ ਨੂੰ ਲੈ ਕੇ ਬਠਿੰਡਾ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਹੋਟਲ ਮਾਲਕ ਇਸ ਮਾਮਲੇ ਤੋਂ ਆਪਣੇ ਆਪ ਨੂੰ ਅਣਜਾਣ ਦੱਸ ਰਹੇ ਹਨ ਪਰ ਹਿੰਦੂ ਸੰਗਠਨ ਨੇ ਵੀ ਇਸ ਮਾਮਲੇ ‘ਚ ਹੋਟਲ ਮਾਲਕ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਹਨ।
ਬਠਿੰਡਾ ਸ਼ਹਿਰ ਦੇ ਇੱਕ ਹੋਟਲ ਵਿੱਚ ਰੱਖੇ ਸੁੰਦਰ ਕੁੜੀਆਂ ਦੇ ਮੁਕਾਬਲੇ ਦੇ ਸਬੰਧ ਵਿੱਚ ਲਗਾਏ ਗਏ ਪੋਸਟਰਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਸੀ ਕਿ ਜਨਰਲ ਕੈਟਾਗਰੀ ਦੀਆਂ ਲੜਕੀਆਂ ਲਈ ਮੁਕਾਬਲੇ ਰੱਖੇ ਗਏ ਹਨ ਅਤੇ ਸਭ ਤੋਂ ਖੂਬਸੂਰਤ ਕੁੜੀ ਨੂੰ ਵਿਦੇਸ਼ੀ ਜਰਨਲ ਕਾਸਟ ਦੇ ਲੜਕੇ ਨਾਲ ਵਿਆਹ ਦਾ ਮੌਕਾ ਦਿੱਤਾ ਜਾਵੇਗ।